ਸਮੱਗਰੀ 'ਤੇ ਜਾਓ

ਸੁਪਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
"ਅੰਗਪਾਲ਼ ਦਾ ਸੁਪਨਾ", 1655, ਆਂਤੋਨੀਓ ਦੇ ਪੇਰੇਦਾ ਵੱਲੋਂ

ਸੁਪਨੇ ਜਾਂ ਸੁਫ਼ਨੇ ਜਾਂ ਖ਼ਾਬ ਤਸਵੀਰਾਂ, ਖ਼ਿਆਲਾਂ, ਵਲਵਲਿਆਂ ਅਤੇ ਝਰਨਾਹਟਾਂ ਦੇ ਉਹ ਸਿਲਸਿਲੇ ਹੁੰਦੇ ਹਨ ਜੋ ਨੀਂਦ ਦੇ ਕੁਝ ਖ਼ਾਸ ਪੜਾਆਂ ਵੇਲੇ ਬਿਨਾਂ ਮਰਜ਼ੀ ਤੋਂ ਆਉਂਦੇ ਹਨ।[1] ਸੁਪਨਿਆਂ ਦਾ ਪਰਸੰਗ ਅਤੇ ਮਕਸਦ ਅਜੇ ਪੂਰੀ ਤਰਾਂ ਸਮਝ ਨਹੀਂ ਆਇਆ ਹੈ ਭਾਵੇਂ ਇਹ ਮੁਕੰਮਲ ਇਤਿਹਾਸ ਵਿੱਚ ਵਿਗਿਆਨਕ ਸੱਟੇਬਾਜ਼ੀ ਦਾ ਅਤੇ ਫ਼ਲਸਫ਼ੇ ਅਤੇ ਧਾਰਮਿਕ ਦਿਲਚਸਪੀ ਦਾ ਇੱਕ ਅਹਿਮ ਮਜ਼ਮੂਨ ਰਹੇ ਹਨ।[2]

ਪੰਜਾਬੀ ਸਾਹਿਤ ਵਿੱਚ

[ਸੋਧੋ]

ਪੰਜਾਬੀ ਲੋਕ-ਕਹਾਣੀਆਂ ਵਿੱਚ ਸੁਪਨੇ ਵਿੱਚ ਮੋਹਿਤ ਹੋਣ ਦੀ ਕਥਾਨਕ ਰੂੜ੍ਹੀ ਬਹੁਤ ਪੁਰਾਣੀ ਚੱਲੀ ਆ ਰਹੀ ਹੈ। ਹੀਰ ਨੇ ਰਾਂਝੇ ਨੂੰ ਪਹਿਲੀ ਵਾਰ ਸੁਪਨੇ ਵਿੱਚ ਹੀ ਦੇਖਿਆ ਸੀ ਅਤੇ ਸੁਪਨੇ ਵਿੱਚ ਹੀ ਰਾਂਝੇ ਉੱਤੇ ਮੋਹਿਤ ਹੋ ਗਈ ਸੀ। ਸੱਸੀ ਨੇ ਵੀ ਪੁੰਨੂੰ ਨੂੰ ਪਹਿਲੀ ਵਾਰ ਆਪਣੇ ਸੁਪਨੇ ਵਿੱਚ ਹੀ ਦੇਖਿਆ ਸੀ। ਊਸ਼ਾ ਅਨਿਰੁੱਧ ਅਤੇ ਯੂਜ਼ਫ਼ ਜ਼ੁਲੈਖਾਂ ਦੀਆਂ ਕਥਾਵਾਂ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ।[3]

ਪੰਜਾਬੀ ਲੋਕਧਾਰਾ ਵਿੱਚ

[ਸੋਧੋ]

ਸੁਪਨਿਆ ਤੂੰ ਸੁਲਤਾਨ ਹੈ,
ਉਤਮ ਤੇਰੀ ਜਾਤ,
ਸੌ ਵਰ੍ਹੇ ਦਾ ਵਿਛੜਿਆ,
ਆਣ ਮਿਲਾਵੇ ਰਾਤ,

ਹਵਾਲੇ

[ਸੋਧੋ]
  1. "Dream". The American Heritage Dictionary of the English Language, Fourth Edition. 2000. Retrieved May 7, 2009.
  2. Kavanau, J.L. (2000). "Sleep, memory maintenance, and mental disorders". Journal of Neuropsychiatry and Clinical Neurosciences. 12 (2).
  3. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2011). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 408.

ਅਗਾਂਹ ਪੜ੍ਹੋ

[ਸੋਧੋ]

ਬਾਹਰਲੇ ਜੋੜ

[ਸੋਧੋ]