ਸਮੱਗਰੀ 'ਤੇ ਜਾਓ

ਇਡ, ਈਗੋ ਅਤੇ ਸੁਪਰ-ਈਗੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਡ, ਈਗੋ ਅਤੇ ਸੁਪਰ-ਈਗੋ ਮਨ ਦੇ ਕਾਰਜ ਕਰਨ ਦੀਆਂ ਤਿੰਨ ਵਿਧੀਆਂ ਹਨ। ਇਹ ਸੰਕਲਪ ਆਸਟਰੀਆਈ ਮਨੋਵਿਸ਼ਲੇਸ਼ਕ ਸਿਗਮੰਡ ਫ਼ਰਾਇਡ ਦੁਆਰਾ ਦਿੱਤਾ ਗਿਆ ਸੀ। ਇਸ ਮਾਡਲ ਦੇ ਅਨੁਸਾਰ ਇਡ ਮਨ ਦੀਆਂ ਕੁਦਰਤੀ ਪ੍ਰਵਿਰਤੀਆਂ ਹਨ; ਸੁਪਰ-ਈਗੋ ਆਲੋਚਨਾਤਮਕਤਾ ਅਤੇ ਨੈਤਿਕਤਾ ਉੱਤੇ ਕੇਂਦਰਿਤ ਹੈ; ਅਤੇ ਈਗੋ ਯਥਾਰਥਕ ਹੈ ਅਤੇ ਇਹ ਇਡ ਦੀਆਂ ਖਾਹਿਸ਼ਾਂ ਅਤੇ ਸੁਪਰ-ਈਗੋ ਦੇ ਵਿੱਚ ਰਾਬਤਾ ਬਣਾਉਂਦੀ ਹੈ।[1] ਸੁਪਰ-ਈਗੋ ਬੰਦੇ ਨੂੰ ਕੁਝ ਅਜਿਹੇ ਕਾਰਜ ਕਰਨ ਤੋਂ ਰੋਕ ਸਕਦੀ ਹੈ ਜੋ ਉਸ ਦੀ ਇਡ ਕਰਨਾ ਚਾਹੁੰਦੀ ਹੋਵੇ।[2]


ਸਿਰਜਣਾਤਮਕ ਲੇਖਕ ਅਤੇ ਸੁਪਨਸਾਜੀ

ਉੱਨੀਵੀਂ ਸਦੀ ਦੇ ਅੰਤਲੇ ਅਤੇ ਵੀਹਵੀਂ ਸਦੀ ਦੇ ਮੁਢਲੇ ਸਮੇਂ ਦੌਰਾਨ ਜਦੋਂ ਮਨੁੱਖ,ਸਾਹਿਤ ਅਤੇ ਸਮਾਜ ਨੂੰ ਸਮਝਣ ਲਈ ਨਵੇਕਲ਼ੇ ਯਤਨ ਹੋ ਰਹੇ ਸਨ ਉਸ ਸਮੇਂ ਹੀ ਸਿਗਮੰਡ ਫ਼ਰਾਇਡ ਨੇ ਮਨੁੱਖੀ ਸਿਰਜਣਾਵਾਂ ਨੂੰ ਮਨੋਵਿਸ਼ਲੇਸ਼ਣ ਦੇ ਸਿਧਾਂਤ ਰਾਹੀਂ ਸਮਝਣ ਦੀਆਂ ਗੰਭੀਰ ਕੋਸ਼ਿਸ਼ਾਂ ਕੀਤੀਆਂ ਗਈਆਂ। ਇਨ੍ਹਾਂ ਯਤਨਾਂ ਦੇ ਚਲਦਿਆਂ ਹੀ ਫਰਾਇਡ ਦੁਆਰਾ ਸਾਹਿਤਕ ਰਚਨਾਵਾਂ ਦੀ ਹੋਂਦ ਵਿਧੀ ਦੀ ਵਿਆਖਿਆ ਮਨੁੱਖੀ ਮਨ ਦੀ ਬਣਤਰ ਦੇ ਸੰਦਰਭ’ਚ ਕੀਤੀ ਗਈ। ਫਰਾਇਡ ਅਪਣੇ ਲੇਖ ‘ਸਿਰਜਣਾਤਮਕ ਲੇਖਕ ਅਤੇ ਸੁਪਨਸਾਜੀ’ (creative writer and Day dreaming) ਵਿੱਚ ਸਾਹਿਤਕ ਕਿਰਤ ਦੀ ਹੋਂਦ ਵਿਧੀ ਦੀ ਅਦਭੁਤ ਪ੍ਰਕਿਰਿਆ ਦੇ ਅਮਲ ਦੀ ਵਿਆਖਿਆ ਮਨੋਕਲਪਿਤ ਕਥਾਵਾਂ ਅਤੇ ਦਿਨ-ਦੀਵੀ ਸੁਪਨਿਆਂ ਦੀ ਤੁਲਨਾ ਵਿੱਚ ਮਨੋਵਿਗਿਆਨਕ ਆਧਾਰ’ਤੇ ਕੀਤੀ ਹੈ। ਮੂਲ ਰੂਪ ਵਿੱਚ ਇਸ ਲੇਖ ਨੂੰ 6 ਦਸੰਬਰ 1907 ਨੂੰ ਇੱਕ ਲੈਕਚਰ ਦੇ ਰੂਪ ਰੂਪ’ਚ 90 ਸਰੋਤਿਆਂ ਦੇ ਸਾਹਮਣੇ “ਹਿਊਗੋ ਹੇਲਰ” ਨਾਮ ਦੇ ਇੱਕ ਵਿਐਨੀਜ਼ ਪ੍ਰਕਾਸ਼ਕ ਅਤੇ ਬੁੱਕ ਸੇਲਰ ਦੇ ਕਮਰੇ’ਚ ਪੇਸ਼ ਕੀਤਾ ਗਿਆ। ਏਸ ਲੈਕਚਰ ਦਾ ਇੱਕ ਬਹੁਤ ਸਟੀਕ ਸਾਰਾਂਸ਼ ਅਗਲੇ ਦਿਨ ਵਿਐਨੀਜ਼ ਦੈਨਿਕ “ਡੀਟ ਜ਼ਾਰਿਟ” (Daily die zeit)’ਚ ਦਿਖਾਈ ਦਿੱਤਾ ਸੀ। ਪਰ ਇਸ ਦਾ ਪੂਰਨ ਸੰਸਕਰਨ ਪਹਿਲੀ ਵਾਰ 1908 ਦੀ ਸ਼ੁਰੂਆਤ’ਚ ਇੱਕ ਨਵੀਂ ਸਥਾਪਿਤ ਬਰਲਿਨ ਸਾਹਿਤਿਕ ਪੱਤ੍ਰਿਕਾ (Berlin literary periodical)’ਚ ਛਪਿਆ ਸੀ। I.F Grant Duff ਨਾਮ ਦੇ ਲੇਖਕ ਦੁਆਰਾ 1925 ਵਿੱਚ ਇਸ ਲੇਖ ਦਾ ਅੰਗਰੇਜ਼ੀ ਤਰਜ਼ਮਾ ਕੀਤਾ। ਫਰਾਇਡ ਨੇ ਸਾਹਿਤਕ ਕਿਰਤਾਂ ਦੇ ਨਿਕਾਸ,ਇਹਨ੍ਹਾਂ ਦੇ ਸਰੂਪ ਅਤੇ ਪ੍ਰਕਿਰਤੀ ਆਦਿ ਨੂੰ ਸਮਝਣ ਦੇ ਨਾਲ ਨਾਲ ਇਹਨਾਂ ਦੇ ਪਾਠਕਾਂ ਉਪਰ ਪੈਣ ਵਾਲੇ ਤਿੱਖੇ ਪ੍ਰਭਾਵਾਂ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਜਾਣਨ ਦੀ ਵੀ ਕੋਸ਼ਿਸ਼ ਕੀਤੀ ਹੈ। ਉਸਨੇ ਇਸ ਸਵਾਲ ਨੂੰ ਕੇਂਦਰ ਵਿੱਚ ਰੱਖਿਆ ਹੈ ਕਿ ਇੱਕ ਸਿਰਜਣਾਤਮਕ ਲੇਖਕ ਕਿਹੜ੍ਹੇ ਸਰੋਤਾਂ ਤੋਂ ਅਪਣੀ ਰਚਨਾ-ਵਸਤੂ ਗ੍ਰਹਿਣ ਕਰਦਾ ਹੈ ਅਤੇ ਕਿਸ ਤਰ੍ਹਾਂ ਉਹ ਪਾਠਕ ਦੇ ਮਨ ਅੰਦਰ ਉਤੇਜਨਾ ਪੈਦਾ ਕਰਦਾ ਹੈ। ਇਸ ਸਮੁੱਚੇ ਵਰਤਾਰੇ ਨੂੰ ਸਮਝਦਿਆਂ ਫਰਾਇਡ ਬਚਪਨ ਦੀਆਂ ਖੇਡਾਂ ਤੋਂ ਮਨੋਕਲਪਨਾਵਾਂ ਤੱਕ ਅਤੇ ਮਨੋਕਲਪਨਾਵਾਂ ਤੋਂ ਕਲਾਤਮਕ ਕਿਰਤਾਂ ਤੱਕ ਇੱਕ ਸਾਂਝੇ ਸੂਤਰ ਦੀ ਪਛਾਣ ਕਰਦਾ ਹੈ। ਉਹ ਸਾਂਝਾ ਸੂਤਰ ਹੈ ਅਪੂਰਤ , ਅਸੰਤੁਸ਼ਟ , ਮਨੁੱਖੀ ਇੱਛਾਵਾਂ। ਫਰਾਇਡ ਅਨੁਸਾਰ ਸਾਹਿਤਿਕ ਸਿਰਜਣਾ ਦੀ ਬਣਤਰ ਅਤੇ ਇਸ ਦੇ ਵਿਸ਼ੇ-ਵਸਤੂ ਦਾ ਪ੍ਰੇਰਕ ਆਧਾਰ ਲੇਖਕ ਦੀਆਂ ਅਪੂਰਤ ਮਨੁੱਖੀ ਇੱਛਾਵਾਂ ਹੁੰਦੀਆਂ ਹਨ। ਮਨੋਕਲਪਨਾਵਾਂ ਦੀ ਇਹ ਸਰਗਰਮੀ ਜੇਕਰ ਮਨੁੱਖ ਉੱਤੇ ਭਾਰੂ ਪੈ ਜਾਵੇ ਤਾਂ ਉਹ ਯਥਾਰਥਕ ਜੀਵਨ ਨਾਲੋਂ ਇੰਨ੍ਹਾਂ ਦੂਰ ਚਲਾ ਜਾਂਦਾ ਹੈ ਕਿ ਮਨੋਰੋਗੀ ਦੀ ਹਾਲਤ’ਚ ਪਹੁੰਚ ਜਾਂਦਾ ਹੈ। ਇਸ ਸੰਦਰਭ’ਚ ਲੇਖਕਾਂ ਬਾਰੇ ਗੱਲ ਕਰਦਿਆਂ ਪਲੂਟੋ (Plato) ਨੇ ਲੇਖਕ ਨੂੰ (Mad man) ਭਾਵ ਪਾਗਲ ਵਿਅਕਤੀ ਕਿਹਾ ਹੈ। ਪਰੰਤੂ ਇਸ ਸੰਦਰਭ ਵਿੱਚ ਫਰਾਇਡ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਲੇਖਕ ਨੂੰ ਪਾਗਲ ਜਾਂ ਬੀਮਾਰ ਵਿਅਕਤੀ ਨਹੀਂ ਮੰਨਦਾ ਬਲਕਿ ਉਹ ਮੰਨਦਾ ਹੈ ਕਿ ਲੇਖਕ ਜਾਂ ਕਲਾਕਾਰ ਅਸੰਤੁਸ਼ਟ ਵਿਅਕਤੀ ਹੋਣ ਦੇ ਨਾਲ-ਨਾਲ ਸਫ਼ਲ ਸੁਪਨਸਾਜ਼ ਵੀ ਹੁੰਦੇ ਹਨ। ਫਰਾਇਡ ਦੱਸਦਾ ਹੈ ਕਿ ਮਨੋਕਲਪਨਾ ਕਰਨ ਸਮੇਂ ਜਾਂ ਸਾਹਿਤਿਕ ਰਚਨਾ ਕਰਦੇ ਸਮੇਂ ਵਰਤਮਾਨ ਦਾ ਕੋਈ ਅਨੁਭਵ ਵਿਅਕਤੀ/ਲੇਖਕ ਅੰਦਰ ਬਚਪਨ ਦੀ ਕਿਸੇ ਭੁੱਲੀ ਵਿਸਰੀ ਯਾਦ ਨੂੰ ਮੁੜ ਸੁਰਜੀਤ ਕਰਦਾ ਹੈ। ਜਿਸ ਕਾਰਨ ਉਸ ਅੰਦਰ ਕੋਈ ਇੱਛਾ ਪੈਦਾ ਹੁੰਦੀ ਹੈ। ਉਹ ਅਪਣੀ ਮਨੋਕਲਪਨਾ ਦੀ ਰਚਨਾ ਰਾਹੀਂ ਭਵਿੱਖ ਅੰਦਰ ਇਸ ਇੱਛਾ ਦੀ ਪੂਰਤੀ ਕਰਦਾ ਹੈ। ਇਸ ਤਰ੍ਹਾਂ ਇੱਕ ਸਾਹਿਤਕ ਰਚਨਾ ਜਾਂ ਮਨੋਕਲਪਿਤ ਦਿਨ-ਦੀਵੀ ਸੁਪਨੇ ਦੀ ਸਿਰਜਣਾ ਰਾਹੀਂ ਵਰਤਮਾਨ ਦਾ ਅਨੁਭਵ ਭੂਤ ਦੀ ਯਾਦ ਅਤੇ ਭਵਿੱਖ ਵਿੱਚ ਕਾਮਨਾਵਾਂ ਦੀ ਪੂਰਤੀ ਦਾ ਦ੍ਰਿਸ਼ ਸੁਰਜੀਤ ਹੁੰਦਾ ਹੈ। ਕਲਾਤਮਕ ਕਿਰਤਾਂ ਦਾ ਅਧਿਐਨ ਕਰਦਿਆਂ ਫਰਾਇਡ ਲੇਖਕ ਦੇ ਬਚਪਨ ਨੂੰ ਫਰੋਲਣ’ਤੇ ਵਧੇਰੇ ਜ਼ੋਰ ਦਿੰਦਾ ਹੈ, ਕਿਉਂਕਿ ਉਹ ਮੰਨਦਾ ਹੈ ਕਿ ਸਾਹਿਤਕ ਰਚਨਾਕਾਰੀ ਦੌਰਾਨ ਬਚਪਨ ਦੀਆਂ ਖੇਡਾਂ ਦਾ ਸਾਹਿਤਕ ਰੁਪਾਂਤਰਣ ਨਾਲ-ਨਾਲ ਚਲਦਾ ਰਹਿੰਦਾ ਹੈ। ਮਨੋਕਲਪਨਾਵਾਂ ਅਤੇ ਰਚਨਾਤਮਕ ਕਥਾਵਾਂ’ਚ ਸਾਂਝ ਸਥਾਪਿਤ ਕਰਦਿਆਂ ਫਰਾਇਡ ਸਪਸ਼ਟ ਕਰਦਾ ਹੈ ਕਿ ਦੋਵਾਂ ਵਿੱਚ ਇੱਕ ਅਮਰ,ਅਜਿੱਤ ਨਾਇਕ ਹੁੰਦਾ ਹੈ ਜਿਸ ਨੂੰ ਸਾਰੀਆਂ ਔਰਤ ਪਾਤਰਾਂ ਪਿਆਰ ਕਰਦੀਆਂ ਹਨ,ਕਹਾਣੀ ਵਿੱਚਲਾ ਨਾਇਕ ਅਸਲ ਵਿੱਚ ਮਨੁੱਖੀ ਈਗੋ ਦੇ ਹੀ ਇਰਦ ਗਿਰਦ ਘੁੰਮਦੀਆਂ ਹਨ। ਸਿਰਫ਼ ਸਾਂਝ ਹੀ ਨਹੀਂ ਕਲਪਨਾਤਮਕ ਉਡਾਰੀਆਂ ਅਤੇ ਰਚਨਾਤਮਕ ਕਥਾਵਾਂ ਵਿੱਚ ਅੰਤਰ ਸਪਸ਼ਟ ਕਰਦਿਆਂ ਫਰਾਇਡ ਦੱਸਦਾ ਹੈ ਕਿ ਕਲਾਤਮਕ ਉਡਾਰੀਆਂ ਅਤੇ ਰਚਨਾਤਮਕ ਉਡਾਰੀਆਂ ਲਗਾਉਣ ਵਾਲਾ ਵਿਅਕਤੀ ਹਮੇਸ਼ਾਂ ਇਹਨਾਂ ਨੂੰ ਦੂਸਰਿਆਂ ਤੋੰ ਲੁਕਾਉਂਦਾ ਹੈ। ਉਹ ਇਹਨਾਂ ਕਲਪਨਾਵਾਂ ਦੇ ਨਸ਼ਰ ਹੋਣ’ਤੇ ਆਤਮ ਗਿਲਾਨੀ ਨਾਲ ਭਰ ਜਾਂਦਾ ਹੈ। ਇਸ ਨਾਲ ਉਸਦੀ ਈਗੋ ਨੂੰ ਸੱਟ ਲਗਦੀ ਹੈ। ਜਦੋਂ ਕਿ ਇੱਕ ਸਿਰਦਾਤਮਕ ਸਾਹਿਤਕਾਰ ਇਹਨਾਂ ਮਨੋਕਲਪਨਾਵਾਂ ਨੂੰ ਅਪਣੀ ਮੈਂ ਤੋਂ ਮੁਕਤ ਕਰਕੇ,ਕਲਾਤਮਕ ਪੁੱਠ ਚੜ੍ਹਾ ਕੇ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਪਾਠਕ/ਸਰੋਤਾ/ਦਰਸ਼ਕ ਇਹਨਾਂ ਕਲਪਨਾਵਾਂ ਨਾਲ ਆਪਣੇ ਮਨ ਅੰਦਰੀਆਂ ਕਾਮਨਾਵਾਂ ਦਾ ਕਥਾਰਸਿਜ਼ ਵੀ ਕਰ ਲੈਂਦਾ ਹੈ ਤੇ ਨਾਲ ਹੀ ਆਤਮ ਗਿਲਾਨੀ ਦੀ ਭਾਵਨਾ ਤੋਂ ਮੁਕਤ ਹੋ ਕੇ ਭਰਪੂਰ ਆਨੰਦ ਵੀ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਫਰਾਇਡ ਨੇ ਇਸ ਲੇਖ ਵਿੱਚ ਮਨੋਕਲਪਿਤ ਕਥਾਵਾਂ,ਦਿਨ-ਦੀਵੀ ਸੁਪਨਿਆਂ ਅਤੇ ਰਚਨਾਤਮਕ ਲੇਖਕਾਂ ਦੁਆਰਾ ਰਚਿਤ ਵੱਡੇ ਪਾਠਕ ਵਰਗ ਵਿੱਚ ਚਰਚਿਤ ਰਚਨਾਵਾਂ ਦਾ ਮਨੋਵਿਗਿਆਨਕ ਅਧਿਐਨ ਕਰਦਿਆਂ ਬਹੁਤ ਹੀ ਮੁੱਲਵਾਨ ਅੰਤਰ-ਦ੍ਰਿਸ਼ਟੀਆਂ ਪੇਸ਼ ਕੀਤੀਆਂ ਹਨ। ਸਮਕਾਲੀ ਸਾਹਿਤ ਸਮੀਖਿਆ ਦੇ ਖੇਤਰ ਵਿੱਚ ਅਜਿਹੀਆਂ ਲਿਖ਼ਤਾਂ ਤੋਂ ਸੇਧ ਪ੍ਰਾਪਤ ਕਰਕੇ ਸਾਹਿਤ ਸਮੀਖਿਆ ਦੀਆਂ ਨਵੀਆਂ ਦਿਸ਼ਾਵਾਂ ਵੱਲ ਵਧਿਆ ਜਾ ਸਕਦਾ ਹੈ।

ਫ਼ਰਾਇਡ ਦੇ ਲੇਖ ਵਿੱਚ ਹੇਠ ਲਿਖੇ ਅਨੁਸਾਰ ਸੰਕਲਪ ਮੌਜੂਦ ਹਨ:

  1. ਅਮਬੀਸ਼ਨ ਮਰਦਾਂ ਦਾ ਖੇਤਰ ਹੈ।
  2. ਕਾਮੁਕ ਵਿੱਚ ਮਰਦ ਅਤੇ ਔਰਤ ਦੋਵੇਂ ਸ਼ਾਮਲ ਹਨ , ਔਰਤਾਂ ਵਿੱਚ ਕੁਮਕਤਾ ਵੱਧ ਹੈ।
  3. ਲੇਖਕ ਬਚਪਨ ਦੀਆਂ ਦਮਿਤ ਇੱਛਾਵਾਂ ਨੂੰ ਜ਼ਾਹਿਰ ਕਰਨ ਲਈ ਲਿਖਦਾ ਹੈ।
  4. ਦਿਨ-ਦੀਵੀ ਸੁਪਨੇ ਵੀ ਰਾਤ ਦੇ ਸੁਪਨਿਆਂ ਦੀ ਤਰ੍ਹਾਂ ਖਵਾਹਿਸ਼ਾਂ ਦੀ ਪੂਰਤੀ ਕਰਦੇ ਹਨ।
  5. ਦਿਨ ਵੇਲੇ ਸੁਪਨੇ ਲੈਣਾ ਹੀ ਸਾਹਿਤਕ ਰਚਨਾ ਵਿੱਚ ਰੁਪਾਂਤਰਿਤ ਹੁੰਦਾ ਹੈ।
  6. ਇੱਦ (ID) ਅੰਦਰਲੀ ਕਾਮੁਕਤਾ ਨੂੰ ਦ੍ਰਿੜ੍ਹ ਕਰਦੀ ਹੈ।ਤਰਕਹੀਣ ਤੇ ਅਨੈਤਿਕ ਕਿਸਮ ਦੀ ਸ਼ਕਤੀ, ਮਨੁੱਖ ਦੇ ਅਚੇਤ ਮਨ ਵਿੱਚ ਮੌਜੂਦ ਰਹਿੰਦੀ ਹੈ। ਇਸ ਵਿੱਚੋਂ ਹੀ ਜਿਨਸੀ ਕਾਮਨਾਵਾਂ ਪੈਦਾ ਹੁੰਦੀਆਂ ਹਨ।
  7. Superego ਇਸਨੂੰ ਕੰਟਰੋਲ ਕਰਦੀ ਹੈ।ਸੁਪਰ ਈਗੋ ਨੈਤਿਕ ਪੱਧਰ ਦੀ ਹੁੰਦੀ ਹੈ,ਜੋ ਕਿ Id ਨੂੰ ਸਭ ਖਵਾਹਿਸ਼ਾਂ ਜ਼ਾਹਿਰ ਨਹੀਂ ਕਰਨ ਦੇਂਦੀ।
  8. ਈਗੋ (EGO) ਯਥਾਰਥ ਦੇ ਨਿਯਮਾਂ ਅਨੁਸਾਰ ਚਲਦੀ ਹੈ , ਇਹ ਆਦਰਸ਼ਾਂ ਤੇ ID ਵਿੱਚਕਾਰ ਸੰਤੁਲਨ ਕਾਇਮ ਰੱਖਦੀ ਹੈ। ਸਾਰਾ ਸੱਭਿਆਚਾਰਕ ਪਸਾਰਾ Ego ਦਾ ਪਸਾਰਾ ਹੈ।
  9. ਸਾਹਿਤਕ ਰਚਨਾਵਾਂ ਵਿੱਚ ਦਬੀਆਂ ਇੱਛਾਵਾਂ ਅਤੇ ਸੁਪਨੇ ਉਪਜਦੇ ਹਨ।
  10. Ego ਹੀ ਲੇਖਕ ਦੀਆਂ ਦਬੀਆਂ ਇੱਛਾਵਾਂ ਪੇਸ਼ ਕਰਦੀ ਹੈ ਤੇ ਇਸੇ ਨੂੰ ਸਮਾਜਿਕ ਮਾਨਤਾ ਮਿਲਦੀ ਹੈ।
  11. ਸਿਰਜਨਾਤਮਕ ਲੇਖਕ ਦਿਨੇਂ ਸੁਪਨੇ ਲੈਣ ਵਾਲਾ ਹੁੰਦਾ ਹੈ। ਕਲਾਸਕੀ ਰਚਨਾਵਾਂ ਦੀ ਬਜਾਏ ਉਸ ਸਮੇਂ ਲਿਖੀਆਂ ਜਾ ਰਹੀਆਂ ਰੁਮਾਂਟਿਕ ਰਚਨਾਵਾਂ ਨੂੰ ਵਿਸ਼ਲੇਸ਼ਣ ਦਾ ਆਧਾਰ ਬਣਾਉਂਦਾ ਹੈ।
  12. ਮਿਥਿਹਾਸ ਅਤੇ ਲੋਕ ਕਹਾਣੀਆਂ ਵਿੱਚੋਂ ਲੇਖਕ ਸਮੱਗਰੀ ਲੈਂਦਾ ਹੈ ਤਾਂ ਦੁਬਾਰਾ ਲਿਖਣ ਸਮੇਂ ਸੂਖਮ ਤਬਦੀਲੀ ਕਰਦਾ ਹੈ।
  13. ਦਿਨ-ਦੀਵੀ ਸੁਪਨੇ ਲੈਣ ਵਾਲਾ ਇਨਸਾਨ ਆਪਣੀਆਂ ਕਲਪਨਾਵਾਂ ਨੂੰ ਬਾਕੀਆਂ ਤੋਂ ਲੁਕਾਉਂਦਾ ਹੈ ਕਿਉਂਕਿ ਜੇ ਅਪਣੀਆਂ ਫੈਂਤਸੀਆਂ ਬਿਆਨ ਕੀਤੀਆਂ ਤਾਂ ਹੋ ਸਕਦਾ ਹੈ ਓਹ ਨਕਾਰਿਆਂ ਜਾਵੇ। ਪਰ ਜੇਕਰ ਓਹੀ ਫੈਂਤਸੀਆਂ ਲਿਖਤ ਵਿੱਚ ਹੋਣ ਤਾਂ ਅਸੀਂ ਜਾਂ ਪਾਠਕ ਆਨੰਦਮਈ ਹੋ ਕੇ ਪੜ੍ਹਦਾ ਹੈ।

ਹਵਾਲੇ

[ਸੋਧੋ]
  1. Snowden, Ruth (2006). Teach Yourself Freud. McGraw-Hill. pp. 105–107. ISBN 978-0-07-147274-6.
  2. "The Super-ego of Freud.""http://journals1.scholarsportal.info.myaccess.library.utoronto.ca/tmp/1616109293319725532.pdf[permanent dead link]"

3. “ਆਧੁਨਿਕ ਪੱਛਮੀ ਕਾਵਿ-ਸਿਧਾਂਤ” ਸਿਰਜਨਾਤਮਕ ਲੇਖਕ ਅਤੇ ਸੁਪਨਸਾਜੀ: ਸਿਗਮੰਡ ਫਰਾਇਡ