ਸਮੱਗਰੀ 'ਤੇ ਜਾਓ

ਕਰਤਾਰਪੁਰ ਲਾਂਘਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਰਤਾਰਪੁਰ ਲਾਂਘਾ
ਦਰਬਾਰ ਸਾਹਿਬ, gurdwara commemorating Guru Nanak, in Kartarpur
Map
Locations of the Kartarpur Corridor
ਟਿਕਾਣਾਨਾਰੋਵਾਲ ਜ਼ਿਲ੍ਹਾ, [[ਕਰਤਾਰਪੁਰ, ਪਾਕਿਸਤਾਨ] ਕਰਤਾਰਪੁਰ]], ਪੰਜਾਬ, ਪਾਕਿਸਤਾਨ
ਗੁਰਦਾਸਪੁਰ ਜ਼ਿਲਾ, ਪੰਜਾਬ, ਭਾਰਤ
ਦੇਸ਼ਭਾਰਤ, ਪਾਕਿਸਤਾਨ
ਸਥਾਪਨਾ28 ਨਵੰਬਰ 2018 (2018-11-28)
ਸਥਿਤੀ9 ਨਵੰਬਰ 2019 ਨੂੰ ਉਦਘਾਟਨ ਹੋ ਚੁੱਕਾ ਹੈ
ਵੈੱਬਸਾਈਟhttps://prakashpurb550.mha.gov.in/kpr/
ਕਰਤਾਰਪੁਰ ਲਾਂਘਾ ਦੇ , ਡੇਰਾ ਬਾਬਾ ਨਾਨਕ ਵਾਲੇ ਭਾਰਤੀ ਪਾਸੇ ਸਥਾਪਤ ਕਲਾ ਕ੍ਰਿਤੀ
ਕਰਤਾਰਪੁਰ ਲਾਂਘੇ ਦਾ ਭਾਰਤੀ ਸਰਹੱਦੀ ਖੇਤਰ , ਡੇਰਾ ਬਾਬਾ ਨਾਨਕ ਤੋਂ ਦ੍ਰਿਸ਼

ਕਰਤਾਰਪੁਰ ਲਾਂਘਾ (ਸ਼ਾਹਮੁੱਖੀ: کرتارپور لانگھا; Urdu: کرتارپور راہداری) ਗੁਆਂਢੀ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸਰਹੱਦੀ ਲਾਂਘਾ ਹੈ। ਇਹ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ (ਪੰਜਾਬ, ਭਾਰਤ ਵਿਚ ਸਥਿਤ) ਅਤੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ (ਪੰਜਾਬ, ਪਾਕਿਸਤਾਨ)ਵਿਚਕਾਰ ਖੋਲ੍ਹਿਆ ਗਿਆ ਲਾਂਘਾ ਹੈ। ਇਸ ਯੋਜਨਾਬੰਦੀ ਅਧੀਨ, ਇਹ ਲਾਂਘਾ ਭਾਰਤ ਦੇ ਧਾਰਮਿਕ ਸ਼ਰਧਾਲੂਆਂ ਨੂੰ ਕਰਤਾਰਪੁਰ ਦੇ ਗੁਰਦੁਆਰੇ ਜੋ ਪਾਕਿਸਤਾਨ-ਭਾਰਤ ਸਰਹੱਦ ਤੋਂ ਪਾਕਿਸਤਾਨ ਵਿੱਚ 4.7 ਕਿਲੋਮੀਟਰ (2.9 ਮੀਲ) ਅੰਦਰ ਹਨ, ਨੂੰ ਬਿਨਾਂ ਵੀਜ਼ਾ ਇਜਾਜ਼ਤ ਲਏ ਤੋਂ ਜਾਣ ਦੇਣ ਦਾ ਫ਼ੈਸਲਾ ਹੋਇਆ ਹੈ।[1] ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ ਅਠਾਰਾਂ ਵਰ੍ਹੇ ਕਿਰਤ ਕਰਕੇ ਆਪਣੇ ਦਰਸ਼ਨ ਨੂੰ ਹਕੀਕੀ ਰੂਪ ਦਿੱਤਾ। ਕਰਤਾਰਪੁਰ ਲਾਂਘਾ ਕੇਵਲ ਆਸਥਾ ਦਾ ਮਾਮਲਾ ਨਹੀਂ ਹੈ ਬਲਕਿ ਭਾਰਤ ਅਤੇ ਪਾਕਿਸਤਾਨ ਦੀ ਤਰੱਕੀ ਦਾ ਲਾਂਘਾ ਵੀ ਬਣ ਸਕਦਾ ਹੈ।[2] ਗੁਰੂ ਨਾਨਕ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਹਾੜੇ ਉੱਤੇ ਲਾਂਘਾ ਖੁੱਲ੍ਹਣ ਨਾਲ ਦੋਵੇਂ ਪਾਸਿਆਂ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਨਾਲ ਧਾਰਮਿਕ ਸਥਾਨਾਂ ਨਾਲ ਜੁੜਿਆ ਸੈਰ-ਸਪਾਟਾ ਵੀ ਵਿਕਸਿਤ ਹੋਵੇਗਾ। ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਅਤੇ ਬੇਰੁਜ਼ਗਾਰੀ, ਗ਼ਰੀਬੀ ਤੇ ਖੇਤੀ ਸੰਕਟ ਨਾਲ ਜੂਝ ਰਹੇ ਭਾਰਤ ਲਈ ਵੀ ਭਾਰਤ-ਪਾਕਿ ਸਰਹੱਦਾਂ ਮੋਕਲੀਆਂ ਕਰਨ ਲਈ ਰਾਹ ਖੁੱਲ੍ਹ ਸਕਦੇ ਹਨ।[3] ਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਕਿ ਉਸ ਨੇ ਲਾਂਘਾ ਖੋਲ੍ਹਣ ਸਬੰਧੀ ਮਤੇ ’ਤੇ ਅੱਗੇ ਵਧਣ ਦਾ ਫ਼ੈਸਲਾ ਇਸਲਾਮੀ ਸਿਧਾਂਤਾਂ ਮੁਤਾਬਕ ਕੀਤਾ ਹੈ, ਜੋ ਸਾਰੇ ਧਰਮਾਂ ਦਾ ਸਨਮਾਨ ਅਤੇ ਪਾਕਿਸਤਾਨ ਦੇ ਅੰਦਰ ਵਿਸ਼ਵਾਸ ਤੇ ਧਾਰਮਿਕ ਸਹਿਣਸ਼ੀਲਤਾ ਨੂੰ ਹੁਲਾਰਾ ਦੇਣ ਦੀ ਨੀਤੀ ਦੀ ਵਕਾਲਤ ਕਰਦਾ ਹੈ।[4][5]

ਕਰਤਾਰਪੁਰ ਲਾਂਘੇ ਨੂੰ ਪਹਿਲੀ ਵਾਰ 1999 ਵਿੱਚ ਪਾਕਿਸਤਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ, ਨਵਾਜ਼ ਸ਼ਰੀਫ ਅਤੇ ਅਟਲ ਬਿਹਾਰੀ ਵਾਜਪਾਈ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ[6][7]

ਇਹ ਕੋਰੀਡੋਰ ਨਵੰਬਰ 2019 ਵਿਚ ਗੁਰੂ ਨਾਨਕ ਦੇਵ ਜੀ ਦੀ 550 ਵੀਂ ਵਰ੍ਹੇਗੰਢ ਮੌਕੇ ਪੂਰਾ ਕਰ ਦਿੱਤਾ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਮੁਲਕਾਂ ਵੱਲੋਂ ਇਸ ਲਾਂਘੇ ਦੇ ਖੁੱਲ੍ਹਣ ਦੀ ਤੁਲਨਾ ਬਰਲਿਨ ਦੀ ਦੀਵਾਰ ਦੇ ਡਿੱਗਣ ਨਾਲ ਕਰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ।[8][9][10] ਕਰਤਾਰਪੁਰ ਲਾਂਘਾ ਜੰਗ ਤੋਂ ਪੈਦਾ ਹੋਣ ਵਾਲੇ ਹਨੇਰੇ ਵਿਰੁੱਧ ਅਮਨ ਦੀ ਲੋਅ ਹੈ।[11]ਪਾਕਿਸਤਾਨ ਦੇ ਲੇਖਕਾਂ ਤੇ ਬੁੱਧੀਜੀਵੀਆਂ ਵੱਲੋਂ ਲਾਂਘਿਆਂ ਦਾ ਦਾਇਰਾ ਸਿਰਫ਼ ਸਿੱਖਾਂ ਤੱਕ ਮਹਿਦੂਦ ਨਾ ਕਰਨ ਦੀ ਵਕਾਲਤ ਕੀਤੀ ਹੈ।[12]

ਸੁਰੱਖਿਆ ਖਦਸ਼ੇ ਜਾਂ ਬਰਲਿਨ ਦੀ ਦੀਵਾਰ ਟੁੱਟਣਾ

[ਸੋਧੋ]

ਇਸ ਲਾਂਘੇ ਬਾਰੇ ਭਾਰਤ ਵਿੱਚ ਬਹੁਤ ਵਿਰੋਧੀ ਰਾਵਾਂ ਦਿੱਤੀਆਂ ਗਈਆਂ ਹਨ।[13][14] ਇੱਕ ਪਾਸੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਤੇ ਹੋਰਨਾਂ ਮੁਤਾਬਕ ਲਾਂਘਾ ਖੁਲ੍ਹਣਾ ਬਰਲਿਨ ਦੀ ਦੀਵਾਰ ਟੁੱਟਣ ਨਿਆਈਂ ਹੈ ਜੋ ਦੋਵਾਂ ਮੁਲਕਾਂ ਦੇ ਬਾਸ਼ਿੰਦਿਆਂ ਦੇ ਆਪਸੀ ਮੇਲ਼-ਜੋਲ਼ ਨਾਲ ਭਾਈਚਾਰਕ ਵਧਾਉਣ ਵਿੱਚ ਸਹਾਈ ਹੋਵੇਗਾ।[10] ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੋਂ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਚਲਾਈ ਹੈ ਉਦੋਂ ਤੋਂ ਪੰਜਾਬ ਦੇ ਸਿੱਖਾਂ ਦੀ ਪਾਕਿਸਤਾਨ ਨਾਲ ਹਮਦਰਦੀ ਵਧ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਇਸ ਲਾਂਘੇ ਨਾਲ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਨੂੰ ਪੰਜਾਬ ਵਿੱਚ ਹਾਲਾਤ ਖ਼ਰਾਬ ਕਰਾਉਣ ਲਈ ਨਵੇਂ ਰੰਗਰੂਟ ਮਿਲਣਗੇ।[15]

17 ਨਵੰਬਰ 2021 ਨੂੰ, ਕੋਵਿਡ -19 ਮਹਾਂਮਾਰੀ ਦੇ ਕਾਰਨ ਬੰਦ ਰਹਿਣ ਦੇ ਡੇਢ ਸਾਲ ਬਾਅਦ ਕਰਤਾਰਪੁਰ ਕਾਰੀਡੋਰ ਖੋਲ੍ਹਿਆ ਗਿਆ। ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਨਾਗਰਿਕਾਂ ਨੂੰ ਇਸ ਸ਼ਰਤ 'ਤੇ ਗੁਰਦੁਆਰੇ ਜਾਣ ਦੀ ਇਜਾਜ਼ਤ ਦਿੱਤੀ ਹੈ ਕਿ ਉਨ੍ਹਾਂ ਕੋਲ ਕੋਵਿਡ ਦੀ ਨਕਾਰਾਤਮਕ ਰਿਪੋਰਟ ਹੈ ਅਤੇ ਪੂਰੀ ਤਰ੍ਹਾਂ ਟੀਕਾਕਰਣ ਕੀਤਾ ਗਿਆ ਹੈ।[16]

ਤਕਨੀਕੀ ਨੁਕਤੇ

[ਸੋਧੋ]

ਡੇਰਾ ਬਾਬਾ ਨਾਨਕ ਕੋਲ ਕੌਮਾਂਤਰੀ ਸਰਹੱਦ ’ਤੇ ਹੋਈ ਮੀਟਿੰਗ ਅਨੁਸਾਰ ਦੋਵਾਂ ਦੇਸ਼ਾਂ ਦੇ ਲਾਂਘੇ ਲਈ ਬਣਨ ਵਾਲੇ ਗੇਟ ਆਹਮੋ-ਸਾਹਮਣੇ ਬਣਾਏ ਗਏ ਹਨ। ਇਹ ਗੇਟ ਕੌਮਾਂਤਰੀ ਸੀਮਾ ’ਤੇ ਬਣੇ ਦਰਸ਼ਨੀ ਸਥਲ ਨੇੜੇ ਹੀ ਬਣਾਏ ਗਏ ਹਨ।[17][18]

ਵੀਜ਼ਾ ਨਹੀਂ ਪਰ ਈਟੀਏ

[ਸੋਧੋ]

ਲਾਾਂਘੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਦੀਆਂ ਕੁਝ ਜਰੂਰੀ ਸ਼ਰਤਾਂ ਹਨ।[19]

  1. ਵੀਜ਼ਾ ਤਾਂ ਨਹੀਂ ਪਰ ਇਲੈਕਟਰਾਨਿਕ ਟਰੈਵਲ ਆਥੋਰਾਈਜ਼ੇਸ਼ਨ (ਬਿਜਲਾਣੂ ਰਾਹਦਾਰੀ) ਜ਼ਰੂਰੀ ਹੈ ਜੋ ਕੇਵਲ ਅਪਣੀ ਦਰਖ਼ਾਸਤ ਔਨਲਾਈਨ ਦਾਖਲ ਕਰਵਾਣ ਤੇ ਮਿਲਦੀ ਹੈ।[19]
  2. ਵੈਲਿਡ ਪਾਸਪੋਰਟ ( ਓਵਰਸੀਜ਼ ਭਾਰਤੀ ਲਈ ਓ ਸੀ ਆਈ ਵੀ) ਅਤੀ ਜ਼ਰੂਰੀ ਹੈ।ਅਧਾਰ ਕਾਰਡ ਜ਼ਰੂਰੀ ਨਹੀਂ।
  3. ਲਾਂਘਾ ਕੇਵਲ ਭਾਰਤੀ ਰੈਜ਼ੀਡੈਂਟ ਜਾਂ ਓਵਰਸੀਜ਼ ਭਾਰਤੀ ਨਾਗਰਿਕਾ ਲਈ ਖੁੱਲ੍ਹਾ ਹੈ। ਪਾਕਿਸਤਾਨੀਆਂ ਲਈ ਨਹੀਂ।
  4. ਈ ਟੀਏ ਅਰਜ਼ੀ ਦੀ ਪੁਲੀਸ ਪੜਤਾਲ ਤੋਂ ਬਾਦ ਹਿੰਦੁਸਤਾਨ ਪਾਕਿਸਤਾਨ ਦੋਹਵਾਂ ਸਰਕਾਰਾਂ ਦੀ ਕਲੀਅਰੈਂਸ ਮਿਲਣ ਤੇ ਅੋਨਲਾਈਨ ਜਾਰੀ ਕੀਤੀ ਜਾਂਦੀ ਹੈ।
  5. ਕਿਸੇ ਵੀ ਉਮਰ ਦਾ ਬੱਚਾ ਬੁੱਢਾ ਅਰਜ਼ੀ ਲਗਾ ਸਕਦਾ ਹੈ।[20]
  6. ਇੱਕ ਵਾਰ ਸਫਰ ਕਰ ਲੈਣ ਦੇ 15 ਦਿਨ ਬਾਦ ਦੁਬਾਰਾ ਅਰਜ਼ੀ ਲਗਾਈ ਜਾ ਸਕਦੀ ਹੈ।[20]


ਉਦਘਾਟਨ ਉਪਰੰਤ ਹਲਾਤ

[ਸੋਧੋ]

ਕਰਤਾਰਪੁਰ ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ ਕੀਤਾ ਗਿਆ।[21][22]ਭਾਰਤ ਵਾਲੇ ਪਾਸੇ ਇਸ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਜਦੋਂਕਿ ਪਾਕਿਸਤਾਨ ’ਚ ਲਾਂਘੇ ਦਾ ਉਦਘਾਟਨ ਵਜ਼ੀਰੇ ਆਜ਼ਮ ਇਮਰਾਨ ਖਾਨ ਵੱਲੋਂ ਕੀਤਾ ਗਿਆ।ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਅਤੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਸਵਾਗਤ ਕੀਤਾ [23]10 ਦਿਨ ਬੀਤ ਜਾਣ ਤੇ ਦਿਨ ਬਦਿਨ ਲਾਂਘੇ ਰਾਹੀਂ ਯਾਤਰੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਸ਼ੁਰੂਆਤ ਵਿੱਚ ਬਿਜਲਾਣੂ ਰਾਹਦਾਰੀ ਦੀ ਪ੍ਰਕਿਰਿਆ ਜਟਿਲ ਹੋਣ ਕਾਰਨ ਘੱਟ ਯਾਤਰੀ ਲਾਂਘੇ ਤੇ ਗਏ ਪਰ ਹੌਲੀ ਹੌਲੀ ਕਈ ਸੰਸਥਾਵਾਂ ਨੇ ਫ਼ਾਰਮ ਭਰਨ ਵਿੱਚ ਮਦਦ ਦੇ ਐਲਾਨ ਨਾਲ ਇਹ ਵਾਧਾ ਸੰਭਵ ਹੋਇਆ ਹੈ।[24][25]23ਵੇਂ ਦਿਨ ਯਾਤਰੀਆਂ ਦੀ ਗਿਣਤੀ ਵੱਧ ਕੇ 1747 ਹੋ ਗਈ।ਜੋ ਲਾਂਘੇ ਦਾ ਬਰਲਿਨ ਦੀ ਦੀਵਾਰ ਟੁੱਟਣ ਨਾਲ ਤੁਲਨਾ ਵੱਲ ਇੱਕ ਕਦਮ ਹੈ।[26]

ਭਾਵਨਾਤਮਕ ਪੱਖ

[ਸੋਧੋ]

ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਦੀ ਮਿੱਟੀ ਸੋਨੇ, ਚਾਂਦੀ ਜਾਂ ਹੀਰਿਆਂ ਤੋਂ ਵੀ ਕੀਮਤੀ ਹੈ।[27]ਕਰਤਾਰਪੁਰ ਲਾਂਘਾ ਖੁੱਲ੍ਹਦਿਆਂ ਹੀ ਲਹਿੰਦੇ ਪੰਜਾਬ ਦੇ ਲੋਕਾਂ ਦਾ ਦਰਦ ਵੀ ਦਰਿਆ ਬਣ ਕੇ ਵਹਿਣ ਲੱਗ ਪਿਆ ਹੈ।[28]

ਹਵਾਲੇ

[ਸੋਧੋ]
  1. "Kartarpur Corridor: Visa-free pilgrimage route a good confidence-building measure, but thaw in India-Pakistan ties still a mirage - Firstpost". www.firstpost.com. Retrieved 2018-12-02.
  2. "ਕਰਤਾਰਪੁਰ ਲਾਂਘੇ ਉੱਤੇ ਸਿਆਸਤ". Tribune Punjabi (in ਹਿੰਦੀ). 2018-12-12. Retrieved 2018-12-15.[permanent dead link]
  3. "ਕਰਤਾਰਪੁਰ ਲਾਂਘੇ ਉੱਤੇ ਸਿਆਸਤ". Tribune Punjabi (in ਹਿੰਦੀ). 2018-12-12. Retrieved 2018-12-13.[permanent dead link]
  4. "ਕਰਤਾਰਪੁਰ ਲਾਂਘਾ: ਜ਼ਮੀਨ ਗ੍ਰਹਿਣ ਬਾਰੇ ਨੋਟੀਫਿਕੇਸ਼ਨ". Tribune Punjabi (in ਹਿੰਦੀ). 2019-01-22. Retrieved 2019-01-22.[permanent dead link]
  5. "ਕਰਤਾਰਪੁਰ ਲਾਂਘਾ". Tribune Punjabi (in ਹਿੰਦੀ). 2019-01-23. Retrieved 2019-01-23.[permanent dead link]
  6. SGPC demands government to take up Dera Baba Nanak-Gurdwara Kartarpur Sahib corridor issue with Pakistan, The Times of India, 3 July 2012.
  7. "The long road from Kartarpur to peace". The Indian Express. 2 December 2018.
  8. "Pakistan prime minister to lay foundation stone for Kartarpur corridor on Wednesday - Times of India". The Times of India. Retrieved 2018-11-28.
  9. "Pakistan PM Imran Khan to lay foundation stone of Kartarpur corridor today". Hindustan Times (in ਅੰਗਰੇਜ਼ੀ). 2018-11-28. Retrieved 2018-11-28.
  10. 10.0 10.1 "ਭਾਰਤ-ਪਾਕਿ ਰਿਸ਼ਤਿਆਂ ਨੂੰ ਠੰਢੇ ਬੁੱਲੇ ਦੀ ਲੋੜ". Tribune Punjabi (in ਹਿੰਦੀ). 2019-01-23. Retrieved 2019-01-23.[permanent dead link]
  11. "ਅਮਨ ਦੀ ਲੋਅ". Punjabi Tribune Online (in ਹਿੰਦੀ). 2019-03-16. Retrieved 2019-03-16.[permanent dead link]
  12. "ਸਰਹੱਦ ਪਾਰੋਂ: ਲਾਂਘੇ ਬਾਰੇ ਲਾਹੌਰੀਆਂ ਦੇ ਜਜ਼ਬੇ". Punjabi Tribune Online (in ਹਿੰਦੀ). 2019-11-09. Archived from the original on 2019-11-09. Retrieved 2019-11-09. {{cite web}}: Unknown parameter |dead-url= ignored (|url-status= suggested) (help)
  13. "ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ --- ਰਿਪੁਦਮਨ ਸਿੰਘ ਰੂਪ - sarokar.ca". www.sarokar.ca. Retrieved 2018-12-13.
  14. "ਇਮਰਾਨ ਖਾਨ ਅਤੇ ਕਰਤਾਰਪੁਰ ਲਾਂਘੇ ਦੀ ਦਾਸਤਾਨ". Tribune Punjabi (in ਹਿੰਦੀ). 2018-12-12. Retrieved 2018-12-13.[permanent dead link]
  15. "ਕਰਤਾਰਪੁਰ ਲਾਂਘਾ: ਕੈਪਟਨ ਨੇ ਮੁੜ ਅਲਾਪਿਆ ਆਈਐਸਆਈ ਦਾ ਰਾਗ". Tribune Punjabi (in ਹਿੰਦੀ). 2018-12-14. Retrieved 2018-12-15.[permanent dead link]
  16. "Kartarpur corridor: आज से खुल रहा है करतारपुर कॉरिडोर, श्रद्धालुओं को इन नियमों का करना होगा पालन". आज तक (in ਹਿੰਦੀ). Retrieved 2021-11-17.
  17. "ਕਰਤਾਰਪੁਰ ਲਾਂਘਾ: ਆਹਮੋ-ਸਾਹਮਣੇ ਬਣਨਗੇ ਦੋਹਾਂ ਦੇਸ਼ਾਂ ਦੇ ਗੇਟ". Punjabi Tribune Online (in ਹਿੰਦੀ). 2019-03-20. Retrieved 2019-03-20.[permanent dead link]
  18. "ਕਰਤਾਰਪੁਰ ਲਾਂਘੇ ਲਈ ਕਿਸਾਨ ਨੇ 16 ਏਕੜ ਜ਼ਮੀਨ ਦਿੱਤੀ". Punjabi Tribune Online (in ਹਿੰਦੀ). 2019-03-19. Retrieved 2019-03-20.[permanent dead link]
  19. 19.0 19.1 "PILGRIMAGE TO KARTARPUR SAHIB". prakashpurb550.mha.gov.in. Retrieved 2019-11-19.
  20. 20.0 20.1 ਕਾਹਲੋਂ, ਡਾਃ ਕਮਲ (15 November 2019). "ਕਰਤਾਰਪੁਰ ਲਾਂਘੇ ਸੰਬੰਧੀ ਵੈੱਬਸਾਈਟ ਤੋਂ ਨਰਮ ਕੀਤੀਆਂ ਜਾ ਰਹੀਆਂ ਸ਼ਰਤਾਂ". ਅਜੀਤ ਜਲੰਧਰ. Retrieved 19 November 2019. {{cite news}}: Cite has empty unknown parameters: |dead-url= and |month= (help)
  21. "ਕਰਤਾਰਪੁਰ ਲਾਂਘੇ ਦਾ ਉਦਘਾਟਨ ਅੱਜ". Punjabi Tribune Online (in ਹਿੰਦੀ). 2019-11-09. Archived from the original on 2019-11-09. Retrieved 2019-11-09. {{cite web}}: Unknown parameter |dead-url= ignored (|url-status= suggested) (help)
  22. "ਅੱਜ ਕਰਤਾਰਪੁਰ ਨੂੰ ਚਾਲੇ". nawanzamana.in (in ਅੰਗਰੇਜ਼ੀ). Retrieved 2019-11-09.[permanent dead link]
  23. "ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ". Punjabi Tribune Online (in ਹਿੰਦੀ). 2019-11-10. Archived from the original on 2019-11-10. Retrieved 2019-11-10. {{cite web}}: Unknown parameter |dead-url= ignored (|url-status= suggested) (help)
  24. "ਅਜੀਤ: ਪੰਜਾਬ ਦੀ ਆਵਾਜ਼: ਈ-ਪੇਪਰ ਜਲੰਧਰ 20191120". ਅਜੀਤ: ਪੰਜਾਬ ਦੀ ਆਵਾਜ਼: ਈ-ਪੇਪਰ 20191120. Retrieved 2019-11-21.
  25. "ਅਜੀਤ: ਪੰਜਾਬ ਦੀ ਆਵਾਜ਼: ਈ-ਪੇਪਰ ਜਲੰਧਰ 20191125". ਅਜੀਤ: ਪੰਜਾਬ ਦੀ ਆਵਾਜ਼: ਈ-ਪੇਪਰ 20191125. Retrieved 2019-11-27.
  26. "ਅਜੀਤ: ਪੰਜਾਬ ਦੀ ਆਵਾਜ਼: ਈ-ਪੇਪਰ ਜਲੰਧਰ 20191202". ਅਜੀਤ: ਪੰਜਾਬ ਦੀ ਆਵਾਜ਼: ਈ-ਪੇਪਰ 20191202. Retrieved 2019-12-03.
  27. "ਕਰਤਾਰਪੁਰ ਦੀ ਮਿੱਟੀ 'ਤੇ ਕਸਟਮ ਅਧਿਕਾਰੀਆਂ ਦੀ ਨਜ਼ਰ". Punjabi Tribune Online (in ਹਿੰਦੀ). 2019-11-14. Archived from the original on 2019-11-14. Retrieved 2019-11-15. {{cite web}}: Unknown parameter |dead-url= ignored (|url-status= suggested) (help)
  28. "ਕਰਤਾਰਪੁਰ ਲਾਂਘਾ: ਵੰਡ ਦਾ ਦਰਦ ਅੱਖਾਂ 'ਚੋਂ ਵਗਿਆ". Punjabi Tribune Online (in ਹਿੰਦੀ). 2019-11-15. Retrieved 2019-11-15.[permanent dead link]

ਬਾਹਰੀ ਹਵਾਲੇ

[ਸੋਧੋ]