ਮੁੱਖ ਸਫ਼ਾ
ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।
ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 58,398 ਹੈ ਅਤੇ ਕੁੱਲ 122 ਸਰਗਰਮ ਵਰਤੋਂਕਾਰ ਹਨ।
ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 333 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 ਸ਼ੁਰੂ ਹੋਇਆ।

ਚਾਰਲੀ ਚੈਪਲਿਨ (16 ਅਪਰੈਲ 1889-25 ਦਸੰਬਰ 1977) ਇੱਕ ਬਰਤਾਨਵੀ ਕਮੇਡੀਅਨ, ਅਦਾਕਾਰ ਅਤੇ ਫ਼ਿਲਮ ਨਿਰਦੇਸ਼ਕ ਸੀ। ਅਮਰੀਕੀ ਸਿਨਮਾ ਦੇ ਕਲਾਸਿਕੀ ਹਾਲੀਵੁੱਡ ਦੇ ਆਰੰਭਿਕ ਤੋਂ ਦਰਮਿਆਨੇ (ਮੂਕ ਫ਼ਿਲਮਾਂ ਦੇ) ਦੌਰ ਵਿੱਚ ਚਾਰਲੀ ਚੈਪਲਿਨ ਨੇ ਫ਼ਿਲਮਸਾਜ਼ ਅਤੇ ਸੰਗੀਤਕਾਰ ਵਜੋਂ ਅਮਰੀਕਾ ਵਿੱਚ ਬਹੁਤ ਸ਼ੋਹਰਤ ਪਾਈ। 6 ਅਪਰੈਲ, 1916 ਚਾਰਲੀ ਚੈਪਲਿਨ ਦੁਨੀਆਂ ਦਾ ਸੱਭ ਤੋਂ ਮਹਿੰਗਾ ਐਕਟਰ ਬਣਿਆ। ਉਸ ਨੇ ਮਲਟੀ ਫ਼ਿਲਮ ਕਾਰਪੋਰੇਸ਼ਨ ਨਾਲ 6 ਲੱਖ 75 ਹਜ਼ਾਰ ਡਾਲਰ ਸਾਲਾਨਾ ਤਨਖ਼ਾਹ ਉੱਤੇ ਕੰਮ ਕਰਮ ਦਾ ਠੇਕਾ ਕੀਤਾ। ਉਸ ਵੇਲੇ ਉਸ ਦੀ ਉਮਰ 26 ਸਾਲ ਦੀ ਸੀ। ਚਾਰਲਜ਼ ਸਪੈਂਸਰ ਚੈਪਲਿਨ 16 ਅਪਰੈਲ 1889 ਨੂੰ ਈਸਟ ਸਟਰੀਟ, ਵਾਲਵ ਰਥ, ਲੰਦਨ, ਇੰਗਲਿਸਤਾਨ ਵਿੱਚ ਪੈਦਾ ਹੋਇਆ। ਇਸ ਦੇ ਮਾਪੇ ਪੁਰਤਾਨੀਆ ਦੇ ਸੰਗੀਤ ਹਾਲਾਂ ਦੀ ਰਵਾਇਤ ਨਾਲ ਤਾਅਲੁੱਕ ਰੱਖਣ ਵਾਲੇ ਫ਼ਨਕਾਰ ਸਨ। ਉਸ ਦਾ ਬਾਪ, ਚਾਰਲਜ਼ ਸਪੈਂਸਰ ਚੈਪਲਿਨ ਸੀਨੀਅਰ, ਇੱਕ ਗਾਇਕ ਅਤੇ ਅਦਾਕਾਰ ਸੀ ਅਤੇ ਉਸ ਦੀ ਮਾਂ, ਹੀਨਾਹ ਸਪੈਂਸਰ, ਇੱਕ ਗਾਇਕਾ ਅਤੇ ਅਦਾਕਾਰਾ ਸੀ। ਉਨ੍ਹਾਂ ਦੋਨਾਂ ਵਿੱਚ ਉਸ ਵਕਤ ਅਲਹਿਦਗੀ ਹੋ ਗਈ ਜਦ ਚਾਰਲੀ ਦੀ ਉਮਰ 3 ਸਾਲ ਤੋਂ ਵੀ ਘੱਟ ਸੀ। ਉਸ ਨੇ ਆਪਣੇ ਮਾਂ ਬਾਪ ਤੋਂ ਗਾਣ ਦੀ ਤਰਬੀਅਤ ਹਾਸਲ ਕੀਤੀ। 1891 ਦੀ ਮਰਦਮ ਸ਼ੁਮਾਰੀ ਤੋਂ ਪਤਾ ਚਲਦਾ ਹੈ ਕਿ ਚਾਰਲੀ ਅਤੇ ਉਸ ਦਾ ਬੜਾ ਮਤਰੇਆ ਭਾਈ ਸਿਡਨੀ (1885-1965) ਆਪਣੀ ਮਾਂ ਦੇ ਨਾਲ ਬਾਰਲੋ ਸਟਰੀਟ, ਵਾਲਵ ਰਥ ਵਿੱਚ ਰਹਿੰਦੇ ਸਨ। ਬਚਪਨ ਵਿੱਚ, ਚਾਰਲੀ ਆਪਣੀ ਮਾਂ ਦੇ ਨਾਲ ਲੈਮਬੇਥ ਦੇ ਕੇਨਿੰਗਟਨ ਰੋਡ ਅਤੇ ਉਸ ਦੇ ਨੇੜੇ ਤੇੜੇ ਵੱਖ ਵੱਖ ਥਾਵਾਂ ਤੇ ਰਹੇ ਹਨ, ਜਿਹਨਾਂ ਵਿੱਚ 3 ਪੋਨਲ ਟੇੱਰਸ, ਚੇਸਟਰ ਸਟਰੀਟ ਅਤੇ 39 ਮੇਥਲੇ ਸਟਰੀਟ ਸ਼ਾਮਿਲ ਹਨ। ਚਾਰਲੀ ਚੈਪਲਿਨ ਨੂੰ ੲਿੱਕ ਵਾਰ ਉਸ ਦੀ ੲਿੱਕ ਫਿਲਮ ਉੱਤੇ ਦੋ ਦਿਨਾਂ ਵਿੱਚ 73 ਹਜ਼ਾਰ ਪੱਤਰ ਪ੍ਰਾਪਤ ਹੋੲੇ ਸਨ।

- 1709 – ਅੰਮ੍ਰਿਤਸਰ ਉੱਤੇ ਪੱਟੀ ਤੋਂ ਆਈਆਂ ਮੁਗ਼ਲ ਫ਼ੌਜਾਂ ਦਾ ਹਮਲਾ ਕੀਤਾ, ਭਾਈ ਮਨੀ ਸਿੰਘ ਅਤੇ ਭਾਈ ਤਾਰਾ ਸਿੰਘ ਡੱਲ-ਵਾਂ ਦੀ ਅਗਵਾਈ ਹੇਠ ਸਿੰਘਾਂ ਨੇ ਪੱਟੀ ਦੀ ਫ਼ੌਜ ਦਾ ਮੁਕਾਬਲਾ ਕੀਤਾ। ਚੌਧਰੀ ਹਰ ਸਹਾਏ ਭਾਈ ਤਾਰਾ ਸਿੰਘ ਡੱਲ-ਵਾਂ ਹੱਥੋਂ ਮਾਰਿਆ ਗਿਆ।
- 1849 – ਰਾਣੀ ਜਿੰਦਾਂ, ਚੁਨਾਰ ਦੇ ਕਿਲ੍ਹੇ ਵਿੱਚੋਂ ਨਿਕਲਣ 'ਚ ਕਾਮਜ਼ਾਬ ਹੋਈ।
- 1896 – ਅਜੋਕੀਆਂ ਓਲੰਪਿਕ ਖੇਡਾਂ ਏਥਨਜ਼ ਵਿੱਚ ਸ਼ੁਰੂ ਹੋਈਆਂ।
- 1916 – ਚਾਰਲੀ ਚੈਪਲਿਨ ਦੁਨੀਆਂ ਦਾ ਸੱਭ ਤੋਂ ਮਹਿੰਗਾ ਐਕਟਰ ਬਣਿਆ। ਉਸ ਨੇ ਮਲਟੀ ਫ਼ਿਲਮ ਕਾਰਪੋਰੇਸ਼ਨ ਨਾਲ 6 ਲੱਖ 75 ਹਜ਼ਾਰ ਡਾਲਰ ਸਾਲਾਨਾ ਤਨਖ਼ਾਹ ਉੱਤੇ ਕੰਮ ਕਰਮ ਦਾ ਠੇਕਾ ਕੀਤਾ। ਉਸ ਵੇਲੇ ਉਸ ਦੀ ਉਮਰ 26 ਸਾਲ ਦੀ ਸੀ।
- 1998 – ਪਾਕਿਸਤਾਨ ਨੇ ਮੀਡੀਅਮ ਰੇਂਜ ਮਿਜ਼ਾਈਲ ਦਾ ਕਾਮਯਾਬ ਤਜਰਬਾ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 5 ਅਪਰੈਲ • 6 ਅਪਰੈਲ • 7 ਅਪਰੈਲ
...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 99ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।
- ਡੌਨਲਡ ਟਰੰਪ (ਤਸਵੀਰ ਵਿੱਚ) 'ਸੰਯੁਕਤ ਰਾਜ ਦੀ ਰਾਸ਼ਟਰਪਤੀ ਚੋਣ' ਜਿੱਤ ਗਿਆ ਅਤੇ ਰਿਪਬਲਿਕਨਾਂ ਨੇ ਸੈਨੇਟ ਦਾ ਕਾਰਜਕਾਰ ਸੰਭਾਲਿਆ।
- ਵਾਇਨਾਡ, ਭਾਰਤ ਵਿੱਚ ਭੂ ਖਿਸਕਣ ਕਾਰਣ 180 ਤੋਂ ਵੱਧ ਲੋਕਾਂ ਦੀ ਮੌਤ।
- ਵਲਾਦੀਮੀਰ ਪੁਤਿਨ ਨੂੰ ਰੂਸੀ ਰਾਸ਼ਟਰਪਤੀ ਚੋਣ ਦੇ ਜੇਤੂ ਵਜੋਂ ਘੋਸ਼ਿਤ ਕੀਤਾ ਗਿਆ ਹੈ, ਜਿਸ ਨੇ ਪੰਜਵਾਂ ਕਾਰਜਕਾਲ ਹਾਸਲ ਕੀਤਾ ਹੈ।
- ਅਕਾਦਮੀ ਇਨਾਮਾਂ ਵਿੱਚ, ਓਪਨਹਾਈਮਰ ਬੈਸਟ ਪਿਕਚਰ ਸਮੇਤ ਸੱਤ ਅਵਾਰਡ ਜਿੱਤੇ।
- ਸਵੀਡਨ ਨਾਟੋ ਦਾ 32ਵਾਂ ਮੈਂਬਰ ਦੇਸ਼ ਬਣਿਆ।
- COP28 ਜਲਵਾਯੂ ਪਰਿਵਰਤਨ ਸੰਮੇਲਨ (ਸਥਾਨ ਦੀ ਤਸਵੀਰ) ਜੀਵਾਸ਼ਮ ਈਂਧਨ ਦੀ ਵਰਤੋਂ ਤੋਂ ਦੂਰ ਤਬਦੀਲੀ ਦੀ ਮੰਗ ਨਾਲ ਸਮਾਪਤ ਹੋਇਆ।
- ਡੋਨਾਲਡ ਟਸਕ ਅਕਤੂਬਰ ਦੀਆਂ ਸੰਸਦੀ ਚੋਣਾਂ ਤੋਂ ਬਾਅਦ ਪੋਲੈਂਡ ਦਾ ਪ੍ਰਧਾਨ ਮੰਤਰੀ ਬਣ ਗਿਆ।
ਆਸਟ੍ਰੇਲੀਆ ਵਿੱਚ ਜਪਾਨੀ ਬਾਗ ਦੀ ਇਕ ਝਲਕ।
ਤਸਵੀਰ: John O'Neill
ਇਹ ਵਿਕੀਪੀਡੀਆ ਪੰਜਾਬੀ ਵਿੱਚ ਲਿਖਿਆ ਗਿਆ ਹੈ। ਬਹੁਤ ਸਾਰੇ ਹੋਰ ਵਿਕੀਪੀਡੀਆ ਉਪਲੱਬਧ ਹਨ; ਕੁਝ ਸਭ ਤੋਂ ਵੱਡੇ ਹੇਠਾਂ ਦਿੱਤੇ ਗਏ ਹਨ।
-
ਹੋਰ ਭਾਰਤੀ ਭਾਸ਼ਾਵਾਂ
-
1,000,000+ ਲੇਖ
-
250,000+ ਲੇਖ
-
50,000+ ਲੇਖ
ਵਿਕੀਪੀਡੀਆ ਸਵੈ-ਸੇਵੀ ਸੋਧਕਾਂ ਵੱਲੋਂ ਲਿਖਿਆ ਗਿਆ ਐ। ਇਹ ਵਿਕੀਮੀਡੀਆ ਸੰਸਥਾ ਵੱਲੋਂ ਮੇਜ਼ਬਾਨੀ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਸਵੈ-ਸੇਵੀ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਐ।
-
ਸਾਂਝਾ ਵਿਕੀਮੀਡੀਆ
ਆਜ਼ਾਦ-ਸਾਂਝਾ ਮੀਡੀਆ ਭੰਡਾਰ -
ਮੀਡੀਆਵਿਕੀ
ਮੀਡੀਆਵਿਕੀ ਸਾਫਟਵੇਅਰ ਲਿਖਤਾਂ -
ਮੈਟਾ-ਵਿਕੀ
ਵਿਕੀਮੀਡਿਆ ਯੋਜਨਾ ਤਾਲ-ਮੇਲ -
ਵਿਕੀਕਿਤਾਬਾਂ
ਆਜ਼ਾਦ-ਸਿੱਖਿਆ ਕਿਤਾਬਾਂ ਅਤੇ ਦਸਤਿਆਂ -
ਵਿਕੀਡਾਟਾ
ਆਜ਼ਾਦ ਗਿਆਨ ਅਧਾਰ -
ਵਿਕੀਖ਼ਬਰਾਂ
ਆਜ਼ਾਦ-ਸਮੱਗਰੀ ਵਾਲੀਆਂ ਖ਼ਬਰਾਂ -
ਵਿਕੀਕਥਨ
ਕਥਨਾਂ ਦਾ ਇਕੱਠ -
ਵਿਕੀਸਰੋਤ
ਆਜ਼ਾਦ-ਸਮੱਗਰੀ ਦਾ ਕਿਤਾਬਘਰ -
ਵਿਕੀਜਾਤੀਆਂ
ਆਜ਼ਾਦ-ਜਾਤੀਆਂ ਦੀ ਨਾਮਾਵਲੀ -
ਵਿਕੀਵਰਸਿਟੀ
ਆਜ਼ਾਦ-ਸਿਖਲਾਈ ਸਮੱਗਰੀ ਅਤੇ ਸਰਗਰਮੀਆਂ -
ਵਿਕੀਸਫ਼ਰ
ਆਜ਼ਾਦ ਸਫ਼ਰ ਦਸਤੀ -
ਵਿਕਸ਼ਨਰੀ
ਆਜ਼ਾਦ ਸ਼ਬਦਕੋਸ਼ ਅਤੇ ਗਿਆਨਕੋਸ਼