20 ਜਨਵਰੀ
ਦਿੱਖ
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
20 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 20ਵਾਂ ਦਿਨ ਹੁੰਦਾ ਹੈ। ਸਾਲ ਦੇ 345 (ਲੀਪ ਸਾਲ ਵਿੱਚ 346) ਦਿਨ ਬਾਕੀ ਹੁੰਦੇ ਹਨ।
ਵਾਕਿਆ
[ਸੋਧੋ]- 1265 – ਪਹਿਲੀ ਅੰਗਰੇਜ਼ੀ ਸੰਸਦ ਦੀ ਪਹਿਲੀ ਸਭਾ ਹੋਈ।
- 1841 – ਚੀਨ ਨੇ ਹਾਂਗਕਾਂਗ ਬਰਤਾਨੀਆ ਨੂੰ ਦੇ ਦਿੱਤਾ।
- 1936 – ਐਡਵਰਡ ਅੱਠਵਾਂ ਇੰਗਲੈਂਡ ਦਾ ਬਾਦਸ਼ਾਹ ਬਣਿਆ।
- 1939 – ਜਰਮਨ ਦੀ ਪਾਰਲੀਮੈਂਟ ਵਿੱਚ ਅਡੋਲਫ ਹਿਟਲਰ ਨੇ ਐਲਾਨ ਕੀਤਾ ਕਿ ਯੂਰਪ ਵਿੱਚ ਯਹੂਦੀਆਂ ਨੂੰ ਖ਼ਤਮ ਕਰ ਦਿਤਾ ਜਾਵੇ |
- 1969 – ਬੰਗਾਲੀ ਵਿਦਿਆਰਥੀ ਕਾਰਕੁਨ ਅਮਨਊੱਲਾ ਅਸਾਦੁਜੱਮਾਨ ਦੀ ਪੂਰਬੀ ਪਾਕਿਸਤਾਨੀ ਪੁਲਿਸ ਦੁਆਰਾ ਗੋਲੀ ਮਾਰ ਕੇ ਹੱਤਿਆ, ਜੋ ਬੰਗਲਾਦੇਸ਼ ਦੇ ਆਜ਼ਾਦੀ ਸੰਘਰਸ਼ ਦੀ ਸ਼ੁਰੂਆਤ ਦਾ ਇੱਕ ਕਾਰਨ ਬਣੀ।
- 2016 – ਪਾਕਿਸਤਾਨ ਦੇ ਬਾਚਾ ਖ਼ਾਨ ਯੂਨੀਵਰਸਿਟੀ ਹਮਲਾ: ਹੋਇਆ, ਜਿਸ 'ਚ 21 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਅਤੇ 60 ਤੋਂ ਵੱਧ ਜਖਮੀ ਹੋਏ।
ਜਨਮ
[ਸੋਧੋ]- 1919 – ਆਰਮੇਨੀਆਈ ਕਵੀ ਅਤੇ ਸਿਆਸੀ ਕਾਰਕੁਨ ਸੀਲਵਾ ਕਾਪੂਤੀਕਿਆਨ ਦਾ ਜਨਮ।
- 1920 – ਇਤਾਲਵੀ ਫਿਲਮ ਡਾਇਰੈਕਟਰ ਅਤੇ ਸਕ੍ਰਿਪਟ ਲੇਖਕ ਫ਼ੈਡੇਰੀਕੋ ਫ਼ੈਲੀਨੀ ਦਾ ਜਨਮ।
- 1927 – ਉਰਦੂ ਨਾਵਲਕਾਰ, ਪੱਤਰਕਾਰ ਅਤੇ ਲੇਖਿਕਾ ਕੁਰੱਤੁਲਐਨ ਹੈਦਰ ਦਾ ਜਨਮ।
- 1948 – ਭਾਰਤੀ ਥੀਏਟਰ ਅਦਾਕਾਰਾ, ਡਾਇਰੈਕਟਰ ਅਤੇ ਫ਼ਿਲਮੀ ਅਦਾਕਾਰਾ ਨਾਦਿਰਾ ਬੱਬਰ ਦਾ ਜਨਮ।
- 1964 – ਭਾਰਤੀ-ਅਮਰੀਕੀ ਪੱਤਰਕਾਰ ਅਤੇ ਲੇਖਕ ਫ਼ਰੀਦ ਜ਼ਕਾਰੀਆ ਦਾ ਜਨਮ।
- 1972 – ਅਮਰੀਕਾ ਦੇ ਸਾਊਥ ਕੈਰੋਲੀਨਾ ਸਟੇਟ ਦੀ ਗਵਰਨਰ ਨਿੱਕੀ ਹੈਲੀ ਰੰਧਾਵਾ ਦਾ ਜਨਮ।
- 1975 – ਬ੍ਰਿਟਿਸ਼ ਕੰਜ਼ਰਵੇਟਿਵ ਪਾਰਟੀ ਸਿਆਸਤਦਾਨ ਜੈਕ ਗੋਲਡਸਮਿਥ ਦਾ ਜਨਮ।
ਦਿਹਾਂਤ
[ਸੋਧੋ]- 1900 – ਵਿਕਟੋਰੀਆ ਕਾਲ ਦਾ ਕਲਾ ਆਲੋਚਕ, ਕਲਾ ਸਰਪ੍ਰਸਤ, ਡਰਾਫਟਸਮੈਨ, ਉਘਾ ਸਮਾਜਕ ਚਿੰਤਕ ਅਤੇ ਮਾਨਵਪ੍ਰੇਮੀ ਜੌਨ ਰਸਕਿਨ ਦਾ ਦਿਹਾਂਤ।
- 1935 – ਪਰਜਾ ਮੰਡਲ ਦਾ ਸਰਗਰਮ ਨੇਤਾ ਸੇਵਾ ਸਿੰਘ ਠੀਕਰੀਵਾਲਾ ਦਾ ਦਿਹਾਂਤ।
- 1949 – ਭਾਰਤੀ ਵਕੀਲ, ਰਾਜਨੇਤਾ ਅਤੇ ਸਮਾਜ ਸੁਧਾਰਕ ਤੇਜ ਬਹਾਦੁਰ ਸਪਰੂ ਦਾ ਦਿਹਾਂਤ।
- 1971 – ਉਰਦੂ ਅਤੇ ਫ਼ਾਰਸੀ ਦੇ ਸ਼ਾਇਰ, ਆਲੋਚਕ ਅਤੇ ਡਰਾਮਾਕਾਰ ਆਬਿਦ ਅਲੀ ਆਬਿਦ ਦਾ ਦਿਹਾਂਤ।
- 1988 – ਸਰਹੱਦੀ ਗਾਂਧੀ ਵਜੋਂ ਮਸ਼ਹੂਰ ਖਾਨ ਅਬਦੁਲ ਵਲੀ ਖਾਨ ਦਾ ਦਿਹਾਂਤ।
- 1999 – ਪੰਜਾਬੀ ਕਵੀ ਜੋਗਾ ਸਿੰਘ ਦਾ ਦਿਹਾਂਤ।
- 2005 – ਬਾਲੀਵੂਡ ਆਦਾਕਰਾ ਪਰਵੀਨ ਬਾੱਬੀ ਦਾ ਦੇਹਾਂਤ।
- 2007 – ਪੰਜਾਬੀ ਦੇ ਸ਼ਾਇਰ ਤੇ ਲਿਖਾਰੀ ਸ਼ਰੀਫ਼ ਕੁੰਜਾਹੀ ਦਾ ਦਿਹਾਂਤ।