ਸਮੱਗਰੀ 'ਤੇ ਜਾਓ

ਹੁਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਰਾਨ ਵਿੱਚ ਹੁਮਾ ਦਾ ਬੁੱਤ
ਹੁਮਾ ਪੰਛੀ, ਲਗਭਗ 500 ਈਸਵੀ ਪੂਰਵ

ਹੁਮਾ (Persian: هما, ਉਚਾਰਨ ਹੋਮਾ, ਅਵੇਸਤਾਨ: Homāio) ਇੱਕ ਕਾਲਪਨਿਕ ਪੰਛੀ ਹੈ ਜਿਸਦਾ ਜ਼ਿਕਰ ਇਰਾਨੀ ਮਿਥਿਹਾਸ[1][2] ਅਤੇ ਸੂਫ਼ੀ ਜਨੌਰ-ਕਹਾਣੀਆਂ ਵਿੱਚ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਹ ਕਦੇ ਆਰਾਮ ਨਹੀਂ ਕਰਦਾ ਅਤੇ ਆਪਣੀ ਸਾਰੀ ਜ਼ਿੰਦਗੀ ਧਰਤੀ ਉੱਤੇ ਉੱਡਦਾ ਰਹਿੰਦਾ ਹੈ। ਇਹ ਕਦੇ ਧਰਤੀ ਉੱਤੇ ਨਹੀਂ ਆਉਂਦਾ ਅਤੇ ਕੁਝ ਦੰਦ-ਕਥਾਵਾਂ ਅਨੁਸਾਰ ਇਸਦੀਆਂ ਲੱਤਾਂ ਨਹੀਂ ਹੁੰਦੀਆਂ।[3]

ਹੁਮਾ ਬਾਰੇ ਮਿੱਥਾਂ

[ਸੋਧੋ]

ਹੁਮਾ ਦੇ ਬਾਰੇ ਵਿੱਚ ਕਈ ਮਿੱਥਾਂ ਮਿਲ਼ਦੀਆਂ ਹਨ। ਕੁੱਝ ਦਾ ਮੰਨਣਾ ​​ਹੈ ਕਿ ਇਸਦੇ ਅੰਦਰ ਨਰ ਅਤੇ ਮਾਦਾ ਦੋਨੋਂ ਮੌਜੂਦ ਹਨ ਅਤੇ ਦੋਨੋਂ ਦਾ ਇੱਕ ਇੱਕ ਖੰਭ ਅਤੇ ਇੱਕ ਇੱਕ ਲੱਤ ਹੈ। ਕੁੱਝ ਮਿੱਥਾਂ ਅਨੁਸਾਰਇਹ ਪਰਿੰਦੇ ਸਿਰਫ ਹੱਡੀਆਂ ਖਾਂਦੇ ਸਨ ਅਤੇ ਫੀਨਿਕਸ ਦੀ ਤਰ੍ਹਾਂ ਇਹ ਹਰ ਸੌ ਜਾਂ ਦੋ ਸੌ ਵਰ੍ਹਿਆਂ ਬਾਅਦ ਆਪਣੀ ਖ਼ੁਦ ਦੀ ਰਾਖ ਵਿੱਚੋਂ ਦੁਬਾਰਾ ਪੈਦਾ ਹੋ ਜਾਂਦੇ ਹਨ ਸਨ। ਹੁਮਾ ਨੂੰ ਦਇਆ ਦਾ ਪ੍ਰਤੀਕ, "ਕਿਸਮਤ ਵਾਲ਼ਾ ਪੰਛੀ" ਮੰਨਿਆ ਜਾਂਦਾ ਹੈ, ਜਿਸਦਾ ਪਰਛਾਵਾਂ (ਜਾਂ ਛੋਹ) ਇੱਕ ਚੰਗਾ ਸ਼ਗਨ ਹੈ। ਰਹੱਸਵਾਦੀ ਪਰੰਪਰਾਵਾਂ ਵਿੱਚ, ਇੱਕ ਹੂਮਾ ਨੂੰ ਫੜਨਾ ਕਲਪਨਾ ਤੋਂ ਪਰੇ ਹੈ, ਪਰ ਇਸਦੀ ਇੱਕ ਝਲਕ ਜਾਂ ਇੱਥੋਂ ਤੱਕ ਕਿ ਇਸਦਾ ਪਰਛਾਵਾਂ ਵੀ ਇਸ ਗੱਲ ਦੀ ਜਾਮਨੀ ਹੈ ਕਿ ਵਿਅਕਤੀ ਆਪਣੀ ਬਾਕੀ ਦੀ ਜ਼ਿੰਦਗੀ ਖੁਸ਼ੀ ਨਾਲ ਜੀਵੇਗਾ। ਇਹ ਵੀ ਮੰਨਿਆ ਜਾਂਦਾ ਹੈ ਕਿ ਹੂਮਾ ਨੂੰ ਜਿਉਂਦੇ ਨਹੀਂ ਫੜਿਆ ਜਾ ਸਕਦਾ ਅਤੇ ਜੋ ਵਿਅਕਤੀ ਹੂਮਾ ਨੂੰ ਮਾਰਦਾ ਹੈ ਉਹ ਚਾਲੀ ਦਿਨਾਂ ਬਾਅਦ ਮਰ ਜਾਂਦਾ ਹੈ। ਕਹਿੰਦੇ ਹਨ ਇਸ ਪੰਛੀ ਦੀ ਪਰਛਾਈ ਜਿਸ ਮਨੁੱਖ `ਤੇ ਪੈ ਜਾਏ, ਉਸ ਦੀ ਕਿਸਮਤ ਖੁੱਲ੍ਹ ਜਾਂਦੀ ਹੈ ਅਤੇ ਜਿਸ ਦੇ ਸਿਰ ਉਤੇ ਬੈਠ ਜਾਏ, ਉਹ ਬਾਦਸ਼ਾਹ ਬਣ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਜ਼ਫ਼ਰਨਾਮਾ ਵਿੱਚ ਇਸਦਾ ਜ਼ਿਕਰ ਆਉਂਦਾ ਹੈ:

ਹੁਮਾ ਰਾ ਕਸੇ ਸਾਯਹ ਆਯਦ ਬਜ਼ੇਰ।
ਬਰੋ ਦਸਤ ਦਾਰਦ ਨ ਜ਼ਾਗ ਦਲੇਰ॥

(ਭਾਵ: ਜਿਸ ਪ੍ਰਕਾਰ ਹੁਮਾ ਪੰਛੀ ਦੇ ਪਰਛਾਵੇਂ ਹੇਠਾਂ ਆਉਣ ਤੋਂ ਕਾਉਂ ਅਪਣੀ ਮਨਹੂਸੀ ਦਾ ਅਸਰ ਨਹੀਂ ਕਰ ਸਕਦਾ ਹੈ। ਅਸੀਂ ਅਕਾਲ ਪੁਰਖ ਦੇ ਸਾਏ ਵਿਖੇ ਹਾਂ,ਸਾਡਾ ਕੋਈ ਕੁਝ ਨਹੀਂ ਬਿਗਾੜ ਸਕਦਾ।)


ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value)..