ਸਮੱਗਰੀ 'ਤੇ ਜਾਓ

ਢੱਠਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਢੱਟਾ

ਬਿਨਾਂ ਖੱਸੀ ਕੀਤੇ ਗਾਂ ਦੇ ਨਰ ਰੂਪ ਨੂੰ ਢੱਠਾ ਕਹਿੰਦੇ ਹਨ। ਖੱਸੀ ਕੀਤੇ ਵਹਿੜਕੇ ਬਲਦ ਦੇ ਰੂਪ ਖੇਤਬਾੜੀ ਵਿੱਚ ਬਹੁਤ ਕੰਮ ਆਉੰਦੇ ਹਨ ਜਿਵੇਂ ਬਾਹੀ/ਜੋਤ, ਗੱਡਾ ਖਿੱਚਣਾ, ਰੇਹੜ੍ਹਾ ਖਿੱਚਣਾ, ਟਿੱਡਾਂ ਵਾਲੇ ਖੂਹ ਤੋ ਪਾਣੀ ਕੱਢਣਾ, ਝੱਟੇ ਤੇ ਜੋੜਣਾਂ ਆਦਿ। ਕਈ ਸਭਿਆਚਾਰਾਂ ਵਿੱਚ ਪਰ ਬਿਨਾਂ ਖੱਸੀ ਕੀਤੇ ਗਾਂ ਦੇ ਨਰ ਰੂਪ ਨੂੰ ਦਾਗ ਦੇ ਕੇ ਖੁੱਲਾ ਛੱਡ ਦਿੱਤਾ ਜਾਂਦਾ ਤਾਂ ਕਿ ਓਹ ਗਾਂਵਾ ਨੂੰ ਨਵੇਂ ਦੁੱਧ ਕਰ ਸਕਣ। ਅਜਿਹੇ ਜਾਨਵਰ ਤੇ ਕਿਸੇ ਇੱਕ ਵਿਅਕਤੀ ਦੀ ਮਾਲਕੀ ਨਹੀਂ ਰਹਿੰਦੀ ਸਗੋਂ ਸਮੂਹ ਪਿੰਡ ਦੀ ਮਾਲਕੀ ਹੋ ਜਾਂਦੀ ਹੈ ਏਹ ਪਿੰਡ ਵਿੱਚ ਅਜ਼ਾਦ ਘੁੰਮਦਾ ਤੇ ਫਸਲਾਂ ਚਰਦਾ ਰਹਿੰਦਾ। ਏਸ ਤੋ ਖੇਤੀ ਦਾ ਕੋਈ ਕੰਮ ਨਹੀਂ ਲਿਆ ਜਾਂਦਾ। ਇਸਨੂੰ ਢੱਟਾ ਕਿਹਾ ਜਾਂਦਾ ਹੈ। ਇਸਦੀ ਨਿਜੀ ਮਾਲਕੀ ਵੀ ਹੋ ਸਕਦੀ ਹੈ। ਇਹ ਗਾਂ ਨਾਲੋਂ ਭਾਰੀ-ਭਰਕਮ, ਤਕੜਾ ਹੁੰਦਾ ਤੇ ਕਈ ਵਾਰ ਏਹ ਖੁੰਖਾਰ ਹੋ ਜਾਂਦਾ ਹੈ, ਏਸ ਅਵਸਥਾ ਨੂੰ ਭੂਸਰਿਆ ਢੱਟਾ ਕਿਹਾ ਜਾਂਦਾ। ਕਈ ਕੌਮਾਂ ਦਾ ਇਹ ਨਿਸ਼ਾਨ ਵੀ ਪੁਰਾਣੇ ਸਮੇਂ ਤੋਂ ਰਿਹਾ ਹੈ। ਇਸ ਦਾ ਮਾਸ ਵੀ ਖਾਦਾ ਜਾਂਦਾਂ ਹੈ। ਇੰਡਸ ਵੈਲੀ ਦੀ ਸਭਿਅਤਾ ਵਿੱਚੋ ਢੱਠੇ ਦੀ ਚਿੱਤਰਕਾਰੀ ਮਿਲੀ ਹੈ !