ਸਮੱਗਰੀ 'ਤੇ ਜਾਓ

ਕੁਆਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੁਆਲਾ
Temporal range: 0.7–0 Ma
Middle Pleistocene – Recent
Scientific classification
Genus:
ਫਸਕੋਲਰਸਟੋਸ
Species:
ਸਿਨਰੀਅਸ
ਕੁਆਲਾ ਰੇਂਜ (red – native, purple – introduced)
Synonyms
  • ਲਿਪੁਰਸ ਸਿਨਰੀਅਸ ਗੋਲਡਫੁਸ਼, 1817
  • ਮਰੋਦਾਚਟੀਲਸ ਸਿਨਰੇਅਸ ਗੋਲਡਫੁਸ਼, 1820
  • ਫਾਸਕੋਲਰਕਟੋਸ ਫੁਸਕਸ ਅਨਸੇਲਮੇ ਦੇਸਮਰੇਸਟ, 1820
  • ਫਾਸਕੋਲਰਕਟੋਸ ਫਲਿੰਦਰਸੀ ਰੇਨੇ ਲੈਸਨ, 1827

ਕੁਆਲਾ ਆਸਟ੍ਰੇਲੀਆ ਦੇਸ਼ ਵਿੱਚ ਰਹਿਣ ਵਾਲ ਜੀਵ ਹੈ ਇਸ ਨੂੰ ਟੈਡੀ ਬੀਅਰ ਵੀ ਕਿਹਾ ਜਾਂਦਾ ਹੈ। ਆਸਟਰੇਲੀਆ ਦੇ ਆਦਿਵਾਸੀ ਜਾਤੀ ਓਬਰਿਜ਼ਿਨਲ ਲੋਕ ਇਸ ਨੂੰ ਟੈਡੀ ਬੀਅਰ (ਬੌਣਾ ਭਾਲੂ) ਦੇ ਨਾਂਅ ਨਾਲ ਵੀ ਜਾਣਦੇ ਸਨ। ਆਸਟ੍ਰੇਲੀਆ ਦੇ ਜ਼ਿਆਦਾਤਰ ਲੋਕ ਇਸ ਟੈਡੀ ਬੀਅਰ ਜੀਵ ਨੂੰ ਪਿਆਰ ਅਤੇ ਸ਼ੁੱਭ ਜਾਨਵਰ ਵੀ ਮੰਨਦੇ ਹਨ।

ਮੁਹਾਂਦਰਾ

[ਸੋਧੋ]

ਇਹ ਦੋ ਫੁੱਟ ਉੱਚਾ, ਗੋਲ-ਮਟੋਲ, ਵੱਡੀ ਸਾਰੀ ਨੱਕ, ਉੱਚ-ਉੱਚੇ ਕੰਨ, ਤਿੱਖੀਆਂ ਅੱਖਾਂ, ਮੁਲਾਇਮ ਭੂਰੇ ਵਾਲ, ਰਿੱਛ ਦੇ ਮੂੰਹ-ਮੁਹਾਂਦਰੇ ਵਾਲੇ ਸੁੰਦਰ ਜਾਨਵਰ ਹੈ। ਇਸ ਦੇ ਦੰਦ ਬੜੇ ਨੁਕੀਲੇ ਹੁੰਦੇ ਹਨ। ਇਸ ਦਾ ਸੁਭਾਅ ਡਾਢਾ ਸੰਗਾਊ, ਸਿੱਧਾ-ਸਾਦਾ, ਸ਼ਾਂਤ ਹੋਣ ਕਰਕੇ ਇਹ ਆਪਣੇ-ਆਪ 'ਚ ਗੁਆਚੇ ਰਹਿਣ ਨੂੰ ਪਸੰਦ ਕਰਦਾ ਹੈ। ਕੁਆਲਾ ਭਾਲੂ ਦਾ ਰੰਗ ਉੱਪਰੋਂ ਭੂਰਾ ਅਤੇ ਹੇਠੋਂ ਪੀਲਾ ਮਖਮਲੀ ਹੁੰਦਾ ਹੈ। ਮਾਦਾ ਕੁਆਲਾ ਦੋ ਸਾਲਾਂ ਬਾਅਦ ਇੱਕ ਬੱਚੇ ਨੂੰ ਜਨਮ ਦਿੰਦੀ ਹੈ। ਬੱਚਾ ਏਨਾ ਕੋਮਲ ਹੁੰਦਾ ਹੈ ਕਿ ਮਾਂ ਉਸ ਨੂੰ ਇੱਕ ਸਾਲ ਤੱਕ ਪਿੱਠ 'ਤੇ ਬਿਠਾ ਖਾਣ, ਰੁੱਖਾਂ 'ਤੇ ਚੜ੍ਹਨ-ਉਤਰਨ ਅਤੇ ਰਹਿਣ ਦੇ ਢੰਗ-ਤਰੀਕੇ ਸਿਖਾਉਂਦੀ ਰਹਿੰਦੀ ਹੈ।[1]

ਨਿਵਾਸ ਸਥਾਨ ਅਤੇ ਖਾਣਾ

[ਸੋਧੋ]

ਇਹ ਉੱਚੇ ਤੋਂ ਉੱਚੇ ਰੁੱਖ 'ਤੇ ਚੜ੍ਹਨ, ਉਤਰਨ ਵਿੱਚ ਮਾਹਿਰ ਹੁੰਦਾ ਹੈ ਇਸ ਲਈ ਇਹ ਆਪਣਾ ਘਰ ਵੀ ਉੱਚੇ-ਸਿੱਧੇ ਸਫੈਦੇ ਰੁੱਖ 'ਤੇ ਹੁੰਦਾ ਹੈ। ਇਹ ਸ਼ੁੱਧ ਸ਼ਾਕਾਹਾਰੀ ਜੀਵ ਹੈ ਅਤੇ ਨਰਮ ਘਾਹ ਦੇ ਪੱਤੇ, ਫਲ-ਫੁੱਲ ਖਾ ਕੇ ਗੁਜ਼ਾਰਾ ਕਰਦਾ ਹੈ। ਇਹ ਜੀਵ ਇੱਕ ਦਿਨ-ਰਾਤ, 24 ਘੰਟਿਆਂ ਦੌਰਾਨ 18 ਘੰਟੇ ਨੀਂਦ 'ਚ ਰਹਿੰਦਾ ਹੈ। ਇਸ ਜੀਵ ਦੀ ਨੀਂਦ ਕਾਰਨ ਹੀ ਇਹ ਜੰਗਲੀ ਜਾਨਵਰਾਂ, ਸ਼ਿਕਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਦੀ ਖੱਲ ਤੋਂ ਆਕਰਸ਼ਕ, ਕੀਮਤੀ ਵਸਤਰ ਅਤੇ ਹੋਰ ਹੈਂਡ ਬੈਗਜ਼ ਆਦਿ ਤਿਆਰ ਕੀਤੇ ਜਾਂਦੇ ਹਨ। ਆਸਟ੍ਰੇਲੀਆ ਦੀ ਸਰਕਾਰ ਅਤੇ ਜੀਵ ਵਿਗਿਆਨੀਆਂ ਨੇ 1936 ਵਿੱਚ ਇਸ ਨੂੰ ਮਾਰਨ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਵਧਣ-ਫੁੱਲਣ ਲਈ ਸੁਰੱਖਿਅਤ ਜੰਗਲੀ ਰੱਖਾਂ ਅਤੇ ਚਿੜੀਆਘਰਾਂ ਦਾ ਨਿਰਮਾਣ ਵੀ ਕਰ ਦਿੱਤਾ ਗਿਆ।

ਹਵਾਲੇ

[ਸੋਧੋ]
  1. "Koala (Phascolarctos cinereus) Listing". Department of the Environment and Energy. Australian Government. Retrieved 1 September 2016.