ਸਮੱਗਰੀ 'ਤੇ ਜਾਓ

ਮਾਤੰਗੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਤੰਗੀ
ਦੇਵਨਾਗਰੀमातङ्गी

ਮਾਤੰਗੀ ਦਸ ਮਹਾਵਿਦਿਆ 'ਚੋਂ ਇੱਕ ਮਹਾਵਿਦਿਆ ਦਾ ਨਾਂ ਹੈ। ਦਸ ਮਹਾਵਿਦਿਆ ਦਸ ਤਾੰਤ੍ਰਿਕ ਦੇਵੀਆਂ ਹਨ ਅਤੇ ਦੇਵੀ ਦਾ ਭਿਅੰਕਰ ਰੂਪ ਹਨ, ਹਿੰਦੁਆਂ ਦੀ ਰੂਹਾਨੀ ਮਾਂ। ਮਾਤੰਗੀ ਦੇਵੀ ਨੂੰ ਸਰਸਵਤੀ, ਸੰਗੀਤ ਅਤੇ ਵਿਦਿਆ ਦੀ ਦੇਵੀ, ਦਾ ਤਾੰਤ੍ਰਿਕ ਰੂਪ ਮੰਨਿਆਜਾਂਦਾ ਹੈ। ਸਰਸਵਤੀ ਦੀ ਤਰਾਂ ਮਾਤੰਗੀ ਬੋਲੀ, ਸੰਗੀਤ ਅਤੇ ਗਿਆਨ ਤੇ ਕਾਬੂ ਰੱਖਦੀ ਹੈ। ਇਸ ਦੀ ਪੂਜਾ ਕਰਨ ਨਾਲ ਦੈਵੀ ਸ਼ਕਤੀਆਂ ਦੀ ਪ੍ਰਾਪਤੀ ਹੁੰਦੀ ਹੈ, ਦੁਸ਼ਮਨਾਂ ਤੇ ਕਾਬੂ ਹੁੰਦਾ ਹੈ, ਉੱਚ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜੋ ਇਸ ਦਾ ਪੂਜਨ ਕਰਦੇ ਹਨ, ਓੁਹ ਹੋਰ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ 'ਚ ਸਮਰਥ ਹੁੰਦੇ ਹਨ। ਮਾਤੰਗੀ ਦੀ ਤੁਲਣਾ ਕਈ ਵਾਰ ਪ੍ਰਦੂਸ਼ਣ ਨਾਲ ਵ ਕੀਤੀ ਜਾਂਦੀ ਹੈ। ਉੱਚਿਸਤਾ-ਚੰਡਾਲਿਨੀ ਜਾਂ ਉੱਚਿਸਤਾ-ਮਾਤਾਂਗਿਨੀ ਇਸ ਦਾ ਇੱਕ ਪ੍ਰਸਿੱਧ ਰੂਪ ਹੈ। ਇਸਨੂੰ ਚੰਡਾਲ ਮੰਨਿਆ ਜਾਂਦਾ ਹੈ,ਅਤੇ ਇਸਨੂੰ ਝੂਠੇ ਹਥਾਂ ਨਾਲ ਝੂਠੇ ਭੋਜਨ(ਉੱਚਿਸਤਾ) ਜਾਂ ਬਚੇ ਹੋਏ ਭੋਜਨ, ਜੋ ਕਿ ਹਿੰਦੂ ਸੰਸਕ੍ਰਿਤੀ 'ਚ ਅਸ਼ੁੱਧ ਮੰਨਿਆ ਜਾਂਦਾ ਹੈ, ਦਾ ਚੜ੍ਹਾਵਾ ਚੜ੍ਹਦਾ ਹੈ। ਮਾਤੰਗੀ ਨੂੰ ਪੰਨੇ, ਜੋ ਕਿ ਹਰਾ ਹੁੰਦਾ ਹੈ, ਨਾਲ ਦਰਸ਼ਾਇਆ ਜਾਂਦਾ ਹੈ। ਉੱਚਿਸਤਾ-ਮਾਤਾਂਗਿਨੀ ਦੇ ਹਥਾਂ 'ਚ ਤਲਵਾਰ, ਢਾਲ, ਅੰਕੁਸ਼ ਅਤੇ ਸੋਟਾ ਹੁੰਦਾ ਹੈ। ਇਸ ਦੇ ਇੱਕ ਹੋਰ ਪ੍ਰਸਿੱਧ ਰੂਪ, ਰਾਜਾ-ਮਾਤੰਗੀ, ਨੂੰ ਵੀਣਾ ਅਤੇ ਤੋਤੇ ਨਾਲ ਦਰਸ਼ਾਇਆ ਜਾਂਦਾ ਹੈ।