ਬੇਕਰੀ
ਇੱਕ ਬੇਕਰੀ ਇੱਕ ਅਜਿਹੀ ਸਥਾਪਨਾ ਹੁੰਦੀ ਹੈ ਜੋ ਭਠੀ ਵਿੱਚ ਪਕਾ ਕੇ ਆਟੇ ਨਾਲ ਬਣਿਆ ਭੋਜਨ ਤਿਆਰ ਕਰਦੀ ਹੈ ਅਤੇ ਵੇਚਦੀ ਹੈ ਜਿਵੇਂ ਬਰੈੱਡ, ਕੂਕੀਜ਼, ਕੇਕ, ਪੇਸਟਰੀ ਅਤੇ ਪਾਈ।[1] ਕੁਝ ਪਰਚੂਨ ਬੇਕਰੀ ਨੂੰ ਵੀ ਕੈਫੇ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ, ਜੋ ਗਾਹਕਾਂ ਨੂੰ ਕਾਫੀ ਅਤੇ ਚਾਹ ਦੀ ਸੇਵਾ ਕਰਦੀ, ਉਹਨਾਂ ਗਾਹਕਾਂ ਨੂੰ ਜੋ ਉਸੇ ਸਥਾਨ ਤੇ ਬੇਕਰੀ ਵਿੱਚ ਬਣੇ ਹੋਏ ਸਮਾਨ ਦਾ ਸੇਵਨ ਕਰਨਾ ਚਾਹੁੰਦੇ ਹਨ। ਪੂਰੀ ਦੁਨੀਆ ਦੀਆਂ ਜ਼ਿਆਦਾਤਰ ਮਿਠਾਈਆਂ ਵੀ ਬੇਕਰੀ ਵਿਚ ਵੀ ਬਣੀਆਂ ਹੁੰਦੀਆਂ ਹਨ।
ਇਤਿਹਾਸ
[ਸੋਧੋ]ਬੇਕਰੀ ਵਿੱਚ ਉਤਪਾਦ ਹਜ਼ਾਰਾਂ ਸਾਲਾਂ ਤੋਂ ਬਣਾਏ ਜਾ ਰਹੇ ਹਨ। ਬੇਕਰੀ ਦੀ ਕਲਾ ਦਾ ਵਿਕਾਸ ਰੋਮਨ ਸਾਮਰਾਜ ਦੇ ਅਰੰਭ ਸਮੇਂ ਹੋਇਆ ਸੀ। ਇਹ ਇੱਕ ਬਹੁਤ ਮਸ਼ਹੂਰ ਕਲਾ ਸੀ ਕਿਉਂਕਿ ਰੋਮ ਦੇ ਨਾਗਰਿਕ ਪਕਾਈਆਂ ਹੋਈਆਂ ਚੀਜ਼ਾਂ ਨੂੰ ਪਸੰਦ ਕਰਦੇ ਸਨ ਅਤੇ ਮਹੱਤਵਪੂਰਨ ਮੌਕਿਆਂ ਜਿਵੇਂ ਤਿਉਹਾਰਾਂ ਅਤੇ ਵਿਆਹਾਂ ਲਈ ਉਨ੍ਹਾਂ ਦੀ ਅਕਸਰ ਮੰਗ ਕਰਦੇ ਸਨ।
7 ਜੁਲਾਈ, 1928 ਨੂੰ, ਚਿਲੀਕੋਥੇ, ਮਿਸੂਰੀ ਵਿੱਚ ਇੱਕ ਬੇਕਰੀ ਨੇ ਓਟੋ ਫ੍ਰੈਡਰਿਕ ਰੋਵਡੇਡਰ ਦੁਆਰਾ ਬਣਾਈ ਗਈ ਆਟੋਮੈਟਿਕ ਪਹਿਲਾਂ ਤੋਂ ਕੱਟੀ ਹੋਈ ਬਰੈੱਡ-ਕੱਟਣ ਵਾਲੀ ਮਸ਼ੀਨ ਪੇਸ਼ ਕੀਤੀ। ਭਾਵੇਂ ਕਿ ਸ਼ੁਰੂ ਵਿੱਚ ਅਜਿਹੀ ਬਰੈੱਡ ਜ਼ਿਆਦਾ ਨਹੀਂ ਵਿੱਕ ਸਕੀ, ਕਿਉਂਕਿ ਇਸਦੀ ਡਿੱਖ ਚੰਗੀ ਨਹੀਂ ਸੀ ਅਤੇ ਇਹ ਜਲਦੀ ਹੀ ਖਰਾਬ ਹੋ ਜਾਂਦੀ ਸੀ, ਇਹ ਬਾਅਦ ਵਿੱਚ ਪ੍ਰਸਿੱਧ ਹੋ ਗਈ।[2] ਦੂਜੇ ਵਿਸ਼ਵ ਯੁੱਧ ਵਿੱਚ ਇਹਨਾਂ ਬਰੈੱਡ ਦੀਆਂ ਮਸ਼ੀਨਾਂ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਪਾਬੰਦੀ ਲਗਾ ਦਿੱਤੀ ਗਈ, ਕਿਉਂਕਿ ਉਨ੍ਹਾਂ ਵਿਚਲੀ ਧਾਤ ਜੰਗ ਦੇ ਸਮੇਂ ਦੀ ਵਰਤੋਂ ਲਈ ਜ਼ਰੂਰੀ ਸੀ। ਜਦੋਂ ਉਨ੍ਹਾਂ ਨੂੰ ਵਾਪਸ ਲੈ ਲਿਆ ਗਿਆ ਤਾਂ ਜੋ 100 ਟਨ ਧਾਤੂ ਬਣਾਇਆ ਜਾ ਸਕੇ, ਇਹ ਫੈਸਲਾ ਘਰੇਲੂ ਔਰਤਾਂ ਵਿਚਾਲੇ ਲਈ ਬਹੁਤ ਹੀ ਨਿਰਾਸ਼ਾਜਨਕ ਸਾਬਤ ਹੋਇਆ। [3]
ਵਿਸ਼ੇਸ਼ਤਾਵਾਂ
[ਸੋਧੋ]ਕੁਝ ਬੇਕਰੀ ਵਿਸ਼ੇਸ਼ ਮੌਕਿਆਂ (ਜਿਵੇਂ ਵਿਆਹ, ਵਰ੍ਹੇਗੰਢ, ਜਨਮਦਿਨ ਦੀਆਂ ਪਾਰਟੀਆਂ, ਕਾਰੋਬਾਰੀ ਨੈਟਵਰਕਿੰਗ ਪ੍ਰੋਗਰਾਮਾਂ, ਆਦਿ) ਜਾਂ ਕੁਝ ਖਾਣਿਆਂ ਲਈ ਐਲਰਜੀ ਜਾਂ ਸੰਵੇਦਨਸ਼ੀਲਤਾ ਵਾਲੇ ਲੋਕਾਂ (ਜਿਵੇਂ ਨੱਟ , ਮੂੰਗਫਲੀ, ਡੇਅਰੀ ਜਾਂ ਗਲੂਟਿਨ, ਆਦਿ ਤੋਂ ) ਲਈ ਅਨੁਕੂਲਿਤ ਬੇਕਰੀ ਉਤਪਾਦ ਸੇਵਾਵਾਂ ਪ੍ਰਦਾਨ ਕਰਦਿਆਂ ਹਨ। ਬੇਕਰੀ ਕਈ ਤਰ੍ਹਾਂ ਦੇ ਕੇਕ ਡਿਜ਼ਾਈਨ ਪ੍ਰਦਾਨ ਕਰ ਸਕਦੀਆਂ ਹਨ ਜਿਵੇਂ ਸ਼ੀਟ ਕੇਕ, ਲੇਅਰ ਕੇਕ, ਵਿਆਹ ਦੇ ਕੇਕ, ਟੀਅਰਡ ਕੇਕ, ਆਦਿ। ਦੂਸਰੀਆਂ ਬੇਕਰੀਆਂ ਰਵਾਇਤੀ ਜਾਂ ਹੱਥ ਨਾਲ ਬਣੀਆਂ ਵਸਤਾਂ ਵਿੱਚ ਮਾਹਰ ਹੋ ਸਕਦੀਆਂ ਹਨ ਜੋ ਸਥਾਨਕ ਤੌਰ 'ਤੇ ਮਿੱਲ ਵਾਲੇ ਆਟੇ, ਬਿਨਾਂ ਆਟਾ ਬਲੀਚ ਕਰਨ ਵਾਲੇ ਏਜੰਟ ਜਾਂ ਆਟਾ ਦੇ ਟ੍ਰੀਟਮੈਂਟ ਏਜੰਟਾਂ ਨਾਲ ਬਣੀਆ ਹੋਣ ਜਿਨ੍ਹਾਂ ਨੂੰ ਕਈ ਵਾਰ ਆਰਟੀਸਨ ਬਰੈੱਡ ਕਿਹਾ ਜਾਂਦਾ ਹੈ। [1][4]
ਵਪਾਰੀਕਰਨ
[ਸੋਧੋ]ਬਹੁਤ ਸਾਰੇ ਦੇਸ਼ਾਂ ਵਿੱਚ ਗਰੋਸਰੀ ਦੀਆਂ ਦੁਕਾਨਾਂ ਅਤੇ ਸੁਪਰਮਾਰਕੀਟ, ਪਹਿਲਾਂ ਤੋਂ ਪੈਕ ਕੀਤੇ ਹੋਏ ਜਾਂ ਪਹਿਲਾਂ ਤੋਂ ਕੱਟੇ ਹੋਏ ਉਤਪਾਦ ਜਿਵੇਂ ਬਰੈੱਡ, ਕੇਕ ਅਤੇ ਹੋਰ ਪੇਸਟਰੀਆਂ ਵੇਚਦੀਆਂ ਹਨ। ਉਹ ਸਟੋਰ ਵਿੱਚ ਬਣੇ ਬੇਕਿੰਗ ਅਤੇ ਬੇਸਿਕ ਕੇਕ ਸਜਾਵਟ ਦੀ ਪੇਸ਼ਕਸ਼ ਵੀ ਕਰ ਸਕਦੀਆਂ ਹਨ। [5] ਫਿਰ ਵੀ, ਬਹੁਤ ਸਾਰੇ ਲੋਕ ਅਜੇ ਵੀ ਆਪਣੀ ਬੇਕਰੀ ਦੇ ਉਤਪਾਦਾਂ ਨੂੰ ਇੱਕ ਛੋਟੀ ਘਰੇਲੂ ਬੇਕਰੀ ਤੋਂ ਪ੍ਰਾਪਤ ਕਰਨਾ ਪਸੰਦ ਕਰਦੇ ਹਨ। ਇਸਦਾ ਕਾਰਨ ਪਰੰਪਰਾ, ਬੇਕਰੀ ਉਤਪਾਦਾਂ ਦੀ ਵੱਡੀ ਕਿਸਮ ਦੀ ਉਪਲਬਧਤਾ, ਜਾਂ ਬੇਕਿੰਗ ਦੀ ਵਿਸ਼ੇਸ਼ਤਾ ਵਾਲੇ ਉੱਚ ਗੁਣਵੱਤਾ ਵਾਲੇ ਉਤਪਾਦ ਦਾ ਮਿਲਣਾ ਹੋ ਸਕਦਾ ਹੈ। [1]
ਹਵਾਲੇ
[ਸੋਧੋ]- ↑ 1.0 1.1 1.2 Yogambal Ashokkumar (2009), Theory of Bakery and Confectionary, ISBN 978-81-203-3954-5
- ↑ "How Sliced Bread Became the 'Greatest Thing'". Time (in ਅੰਗਰੇਜ਼ੀ). Retrieved 2020-02-18.
- ↑ "U.S. At War: Trouble on the Bread Line". Time. 1 February 1943. Retrieved 6 October 2017.
- ↑ "Bakery in hyderabad". lovelocal.in. Archived from the original on 2021-07-09. Retrieved 2021-07-09.
- ↑ Rush, Morgan. "About the Bakery Business". Huston Chronicle. Retrieved 2014-02-24.