ਪੇਸ਼ਵਾ
ਪੇਸ਼ਵਾ पेशवे | |||||||
---|---|---|---|---|---|---|---|
1713–1818 | |||||||
ਝੰਡਾ | |||||||
ਰਾਜਧਾਨੀ | ਸ਼ਨੀਵਾਰ ਵਾੜਾ, ਪੁਣੇ | ||||||
ਸਰਕਾਰ | ਰਾਜਸ਼ਾਹੀ | ||||||
ਪੇਸ਼ਵਾ | |||||||
• 1713–1720 | ਬਾਲਾਜੀ ਵਿਸ਼ਵਨਾਥ (ਮਰਾਠਾ ਸਾਮਰਾਜ ਦਾ ਪਹਿਲਾ ਪੇਸ਼ਵਾ) (ਪਹਿਲਾ) | ||||||
• 1803–1818 | ਬਾਜੀ ਰਾਓ ਦੂਜਾ (ਆਖ਼ਰੀ) | ||||||
ਇਤਿਹਾਸ | |||||||
• Established | 1713 | ||||||
• Disestablished | 1818 | ||||||
|
ਮਰਾਠਾ ਸਾਮਰਾਜ ਦੇ ਪ੍ਰਧਾਨ-ਮੰਤਰੀਆਂ ਨੂੰ ਪੇਸ਼ਵਾ (मराठी: पेशवे) ਕਿਹਾ ਜਾਂਦਾ ਸੀ। ਇਹ ਰਾਜੇ ਦੀ ਸਲਾਹਕਾਰ ਪਰਿਸ਼ਦ ਅਸ਼ਟਪ੍ਰਧਾਨ ਦੇ ਸਭ ਤੋਂ ਪ੍ਰਮੁੱਖ ਮੁਖੀ ਸਨ। ਰਾਜਾ ਤੋਂ ਅਗਲਾ ਥਾਂ ਇਹਨਾਂ ਦਾ ਹੀ ਹੁੰਦਾ ਸੀ। ਇਹ ਅਹੁਦਾ ਸ਼ਿਵਾਜੀ ਦੇ ਅਸ਼ਟਪ੍ਰਧਾਨ ਮੰਤਰੀ ਮੰਡਲ ਵਿੱਚ ਪ੍ਰਧਾਨਮੰਤਰੀ ਜਾਂ ਵਜ਼ੀਰ ਦੇ ਬਰਾਬਰ ਹੁੰਦਾ ਸੀ। 'ਪੇਸ਼ਵਾ' ਫ਼ਾਰਸੀ ਦਾ ਸ਼ਬਦ ਹੈ, ਜਿਸਦਾ ਅਰਥ 'ਆਗੂ' ਹੈ। ਸ਼ੁਰੂ ਵਿੱਚ ਪੇਸ਼ਵਾ ਛਤਰਪਤੀ(ਮਰਾਠਿਆਂ ਦੇ ਰਾਜਾ) ਦੇ ਅਧੀਨ ਕੰਮ ਕਰਦੇ ਸਨ। ਪਰ ਬਾਅਦ ਵਿੱਚ ਉਹ ਮਰਾਠਿਆਂ ਦੇ ਹਕੀਕੀ ਅਤੇ ਅਣਐਲਾਨੇ ਮੁਖੀ ਬਣ ਗਏ ਅਤੇ ਛਤਰਪਤੀ ਮਹਿਜ਼ ਇੱਕ ਨਾਮਾਤਰ ਆਗੂ ਬਣ ਕੇ ਰਹਿ ਗਿਆ ਸੀ। ਮਰਾਠਾ ਸਾਮਰਾਜ ਦੇ ਆਖ਼ਰੀ ਸਾਲਾਂ ਵਿੱਚ ਪੇਸ਼ਵਾ ਖ਼ੁਦ ਵੀ ਨਾਂ ਦੇ ਮੁਖੀ ਬਣ ਗਏ ਸਨ ਜਿਹੜੇ ਕਿ ਈਸਟ ਇੰਡੀਆ ਕੰਪਨੀ ਅਤੇ ਮਰਾਠਾ ਰਈਸਾਂ ਦੇ ਹੇਠਾਂ ਕੰਮ ਕਰਦੇ ਸਨ।
ਛਤਰਪਤੀ ਸ਼ਿਵਾਜੀ ਅਤੇ ਛਤਰਪਤੀ ਸਾਂਭਾਜੀ ਦੇ ਰਾਜ ਵਿੱਚ ਸਾਰੇ ਪੇਸ਼ਵਾ ਦੇਸ਼ਾਸਤਾ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਦੇ ਸਨ।[1][ਪੂਰਾ ਹਵਾਲਾ ਲੋੜੀਂਦਾ] ਪਹਿਲਾ ਪੇਸ਼ਵਾ ਮੋਰੋਪੰਤ ਪਿੰਗਲ ਸੀ, ਜਿਸਨੂੰ ਸ਼ਿਵਾਜੀ ਵੱਲੋਂ ਅਸ਼ਟਪ੍ਰਧਾਨ ਪਰਿਸ਼ਦ ਦਾ ਮੁਖੀ ਬਣਾਇਆ ਗਿਆ ਸੀ। ਪਹਿਲੇ ਪੇਸ਼ਵਾ ਮੰਤਰੀ ਹੁੰਦੇ ਸਨ ਜਿਹੜੇ ਰਾਜੇ ਦੇ ਹੇਠਾਂ ਮੁੱਖ ਕਾਰਜਕਾਰੀ ਦੇ ਤੌਰ 'ਤੇ ਕੰਮ ਕਰਦੇ ਸਨ। ਬਾਅਦ ਵਾਲੇ ਪੇਸ਼ਵਾ ਰਾਜ ਦੇ ਮੁੱਖ ਪ੍ਰੰਬਧਕ ਹੁੰਦੇ ਸਨ ਅਤੇ ਮਰਾਠਾ ਸਾਮਰਾਜ ਇਹਨਾਂ ਦੇ ਹੁਕਮ ਨਾਲ ਚਲਦਾ ਸੀ। ਚਿਤਪਾਵਨ ਬ੍ਰਾਹਮਣ ਭਟ ਪਰਿਵਾਰ ਦੇ ਰਾਜ 'ਚ ਪੇਸ਼ਵਾ ਰਾਜ ਦੇ ਖ਼ਾਨਦਾਨੀ(ਪਿਤਾ-ਪੁਰਖੀ) ਪ੍ਰਬੰਧਕ ਬਣ ਗਏ। ਬਾਜੀਰਾਓ I (1720-1740) ਦੇ ਹੇਠਾਂ ਪੇਸ਼ਵਾ ਦਾ ਉਪਾਧੀ ਸਭ ਤੋਂ ਤਾਕਤਵਰ ਸੀ। ਪੇਸ਼ਵਾ ਦੇ ਪ੍ਰਸ਼ਾਸਨ ਦੇ ਹੇਠਾਂ ਅਤੇ ਕੁਝ ਮਹੱਤਵਪੂਰਨ ਜਰਨੈਲਾਂ ਅਤੇ ਰਾਜਨੀਤਿਕਾਂ ਦੇ ਕਾਰਨ ਮਰਾਠਾ ਸਾਮਰਾਜ ਆਪਣੇ ਸਿਖਰ ਉੱਤੇ ਪਹੁੰਚ ਗਿਆ ਜਿਸਨੇ ਭਾਰਤੀ ਉਪਮਹਾਂਦੀਪ ਦੇ ਵੱਡੇ ਹਿੱਸੇ 'ਤੇ ਰਾਜ ਕੀਤਾ। ਇਸ ਤੋਂ ਰਘੂਨਾਥਰਾਓ ਨੇ ਅੰਗਰੇਜ਼ਾਂ ਨਾਲ ਸੰਧੀ ਕੀਤੀ ਅਤੇ ਪੇਸ਼ਵਾ ਦੀ ਤਾਕਤ ਹੌਲੀ-ਹੌਲੀ ਘਟਦੀ ਗਈ। ਉਸ ਤੋਂ ਬਾਅਦ ਵਾਲੇ ਪੇਸ਼ਵਾ ਸਿਰਫ਼ ਨਾਮਾਤਰ ਹੀ ਰਹਿ ਗਏ ਸਨ ਅਤੇ ਇਹਨਾਂ ਨੂੰ ਹੀ ਮਰਾਠਾ ਸਾਮਰਾਜ ਦੀ ਗਿਰਾਵਟ ਲਈ ਜ਼ਿੰਮੇਵਾਰ ਕਿਹਾ ਜਾਂਦਾ ਹੈ ਕਿਉਂਕਿ ਇਹ ਪੇਸ਼ਵਾ ਸਾਮਰਾਜ ਦਾ ਕਾਰਜਭਾਰ ਸੰਭਾਲਣ ਵਿੱਚ ਅਸਮਰੱਥ ਸਨ। ਇਸ ਤੋਂ ਬਾਅਦ ਦੌਲਤ ਰਾਓ ਸਿੰਧੀਆ ਜਾਂ ਈਸਟ ਇੰਡੀਆ ਕੰਪਨੀ ਜਿਹੇ ਸਮਝਦਾਰ ਆਗੂਆਂ ਨੇ ਕਾਫ਼ੀ ਸੂਬਿਆਂ 'ਤੇ ਰਾਜ ਕੀਤਾ ਅਤੇ ਪ੍ਰਸ਼ਾਸਨ ਨੂੰ ਸੰਭਾਲਿਆ। ਇਸ ਅਰਸੇ ਦੌਰਾਨ, ਮਰਾਠਾ ਸਾਮਰਾਜ ਦਾ ਅੰਗਰੇਜ਼ੀ ਰਾਜ ਵਿੱਚ ਰਸਮੀ ਤੌਰ 'ਤੇ ਸ਼ਾਮਿਲ ਹੋਣ ਤੋਂ ਬਾਅਦ ਅੰਤ ਹੋ ਗਿਆ। ਚਲਾਕ ਦੇਸ਼ਾਸਥ ਬ੍ਰਾਹਮਣ ਮਰਾਠਿਆਂ ਦੀ ਬਰਬਾਦੀ ਤੋਂ ਬਹੁਤ ਖੁਸ਼ ਸਨ ਕਿ ਉਹਨਾਂ ਨੇ ਸੂਝਵਾਨ ਚਿਤਪਾਵਨਾਂ ਨੂੰ ਲੰਮੇ ਅਰਸੇ ਲਈ ਦੂਰ ਰੱਖਿਆ।
ਹਵਾਲੇ
[ਸੋਧੋ]- ↑ Prasad 2007, p. 88.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |