ਸਮੱਗਰੀ 'ਤੇ ਜਾਓ

ਧਾਰਵਾੜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਧਾਰਵਾੜ
ಧಾರವಾಡ
ਸ਼ਹਿਰ
ਉਪਨਾਮ: 
ਪੇੇਧਾ ਨਗਰ, ਹੁਬਲੀ-ਧਨਵਾਦ ਸ਼ਹਿਰ, ਧਾਰਾਨਗਰ, ਵਿਦਿਆ ਕਾਸ਼ੀ
Country India
Stateਫਰਮਾ:Country data Karnataka
ਭਾਰਤ ਦੇ ਜ਼ਿਲਿਆਂ ਦੀ ਸੂਚੀਧਨਵਾੜ ਜ਼ਿਲ੍ਹਾ
ਨਾਮ-ਆਧਾਰਸਿੱਖਿਆ ਕੇਂਦਰ, ਮੁੱਖ ਉਦਯੋਗਿਕ ਨਗਰ
ਖੇਤਰ
 • ਕੁੱਲ200.23 km2 (77.31 sq mi)
ਉੱਚਾਈ
670.75 m (2,200.62 ft)
ਆਬਾਦੀ
 (2001)
 • ਕੁੱਲ2,04,182
 • ਘਣਤਾ1,000/km2 (2,600/sq mi)
Languages
 • Officialਕੰਨੜ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਵਾਹਨ ਰਜਿਸਟ੍ਰੇਸ਼ਨKA-25,
ਵੈੱਬਸਾਈਟwww.dharwad.nic.in

ਧਾਰਵਾੜ ਕਰਨਾਟਕਾ ਦਾ ਸ਼ਹਿਰ ਅਤੇ ਜ਼ਿਲ੍ਹਾ ਹੈ। 1962 ਵਿੱਚ ਇਸ ਨੂੰ ਹੁਬਲੀ ਨਾਲ ਮਿਲਾ ਦਿਤਾ ਗਿਆ ਤਾਂ ਹੀ ਇਸ ਨੂੰ ਹੁਬਲੀ ਧਾਰਵਾੜ ਵੀ ਕਿਹਾਂ ਜਾਂਦਾ ਹੈ। ਇਸ ਨਗਰ ਦਾ ਖੇਤਰਫਲ 200 ਵਰਗ ਕਿਲੋਮੀਟਰ ਹੈ।ਇਹ ਬੰਗਲੋਰ ਤੋਂ 425 ਕਿਲੋਮੀਟ ਉਤਰ ਪੱਛਮ ਵਿੱਚ ਸਥਿਤ ਹੈ। ਇਹ ਨੈਸ਼ਨਲ ਹਾਈਵੇ 4 (ਭਾਰਤ) ਤੇ ਬੰਗਲੌਰ ਤੋਂ ਪੁਣੇ ਵਿੱਚ ਸਥਿਤ ਹੈ। ਇਸ ਤੇ ਕਪਾਹ ਅਤੇ ਇਮਾਰਤੀ ਲੱਕੜ ਦਾ ਵਿਉਪਾਰ ਹੁੰਦਾ ਹੈ। ਇਥੇ ਕਪੜੇ ਬਨਾਣੇ ਦੇ ਕਾਰਖਾਨੇ ਹਨ।

ਸ਼ਾਸਤਰੀ ਸੰਗੀਤ

[ਸੋਧੋ]

ਕਰਨਾਟਕ ਦੇ ਸ਼ਹਿਰ ਧਾਰਵਾੜ ਨੂੰ ਉੱਤਰ ਤੇ ਦੱਖਣ ਭਾਰਤੀ ਸੱਭਿਆਤਾਵਾਂ ਦੇ ਸੁਮੇਲ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸ਼ਾਸਤਰੀ ਸੰਗੀਤ, ਹੋਰਨਾਂ ਲਲਿਤ ਕਲਾਵਾਂ ਤੇ ਸਾਹਿਤ ਦੇ ਖੇਤਰਾਂ ਵਿੱਚ ਸੁਮੇਲਤਾ ਦੀਆਂ ਜਿੰਨੀਆਂ ਮਿਸਾਲਾਂ ਇੱਥੇ ਮਿਲਦੀਆਂ ਹਨ, ਉਹ ਦੇਸ਼ ਦੇ ਹੋਰ ਕਿਸੇ ਇੱਕ ਸਥਾਨ ’ਤੇ ਨਹੀਂ ਮਿਲਦੀਆਂ। ਧੁਪ੍ਰਦ ਤੇ ਖਿਆਲ ਗਾਇਕੀ ਹਿੰਦੋਸਤਾਨੀ ਸ਼ਾਸਤਰੀ ਸੰਗੀਤ ਦੇ ਦੋ ਮੁੱਖ ਅੰਗ ਹਨ, ਪਰ ਮਲਿਕਅਰਜੁਨ ਮਨਸੂਰ ਕਰਨਾਟਕ ਸੰਗੀਤ ਦੀ ਸਿੱਖਿਆ-ਦੀਖਿਆ ਦੇ ਬਾਵਜੂਦ ਖਿਆਲ ਗਾਇਕੀ ਦੇ ਖ਼ਲੀਫ਼ਾ ਮੰਨੇ ਜਾਂਦੇ ਰਹੇ ਹਨ। ਧੁਪ੍ਰਦ ਵਿੱਚ ਵੀ ਉਹਨਾਂ ਦੀ ਮੁਹਾਰਤ ਬਾਕਮਾਲ ਸੀ।

ਹਵਾਲੇ

[ਸੋਧੋ]