ਸਮੱਗਰੀ 'ਤੇ ਜਾਓ

ਤੂ ਫ਼ੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੂ ਫੂ
Later portrait of Du Fu with a goatee, a mustache, and black headwear
ਤੁ ਫੂ ਦੇ ਉਸ ਸਮੇਂ ਦੇ ਕੋਈ ਚਿਤਰ ਨਹੀਂ ਮਿਲਦੇ; ਇਹ ਬਾਅਦ ਦੇ ਕਿਸੇ ਕਲਾਕਾਰ ਦੀ ਕਲਪਨਾ ਵਿੱਚੋਂ ਉਪਜਿਆ ਚਿੱਤਰ ਹੈ।
ਜਨਮ712
ਮੌਤ770 (ਉਮਰ 58)
ਕਿੱਤਾਕਵੀ

ਤੂ ਫੂ (ਚੀਨੀ: 杜甫; ਪਿਨਯਿਨ: Dù Fǔ; 712–770) ਚੀਨ ਦੇ ਥਾਂਗ ਰਾਜਵੰਸ਼ ਦਾ ਪ੍ਰਸਿੱਧ ਚੀਨੀ ਕਵੀ ਸੀ। ਉਹ ਅਤੇ ਉਹਨਾਂ ਦੇ ਸਮਕਾਲੀ ਲੀ ਪਾਈ (ਲੀ ਬੋ) ਦੋਨੋਂ ਚੀਨ ਦੇ ਸਭ ਤੋਂ ਵੱਡੇ ਕਵੀ ਮੰਨੇ ਜਾਂਦੇ ਹਨ।[1]

ਜੀਵਨ

[ਸੋਧੋ]

ਤੂ ਫੂ ਦਾ ਜਨਮ ਸਾਲ 712 ਵਿੱਚ ਹੋਇਆ। ਤੁ ਫੂ ਦੇ ਦਾਦਾ ਤੂ ਸ਼ਨਯਾਨ ਵੀ ਇੱਕ ਨਾਮੀ ਕਵੀ ਸਨ। ਪਰਵਾਰ ਦੇ ਪ੍ਰਭਾਵ ਸਦਕਾ ਤੁ ਫੂ 7 ਸਾਲ ਦੀ ਉਮਰ ਵਿੱਚ ਹੀ ਕਵਿਤਾ ਲਿਖਣ ਲੱਗ ਪਏ ਸਨ। ਯੁਵਾ ਆਵਸਥਾ ਵਿੱਚ ਤੁ ਫੂ ਮਿਹਨਤੀ, ਭਾਗਾਂ ਵਾਲਾ ਅਤੇ ਸੁਪਨਸਾਜ ਸਨ। ਉਹ ਸਾਹਿਤ, ਸੰਗੀਤ, ਚਿੱਤਰ ਅਤੇ ਘੁੜਸਵਾਰੀ ਵਿੱਚ ਪਾਰੰਗਤ ਸਨ। 19 ਸਾਲ ਦੀ ਉਮਰ ਤੋਂ ਉਹ ਦੇਸ਼ ਦਾ ਭ੍ਰਮਣ ਕਰਨ ਲੱਗੇ। ਕੁਦਰਤ ਦੀ ਸੁੰਦਰਤਾ ਵਿੱਚ ਤੁ ਫੂ ਰੋਮਾਨੀ ਜੀਵਨ ਗੁਜ਼ਾਰਦੇ ਸਨ। ਇਸ ਅਰਸੇ ਦੌਰਾਨ ਤੂ ਫੁ ਨੇ ਅਨੇਕ ਮਸ਼ਹੂਰ ਦਰਸ਼ਨੀ ਸਥਾਨਾਂ ਦਾ ਦੌਰਾ ਕੀਤਾ ਅਤੇ ਕੁਦਰਤੀ ਸੁੰਦਰਤਾ ਦੇ ਵਰਣਨ ਵਿੱਚ ਬਹੁਤ ਕਵਿਤਾਵਾਂ ਲਿਖੀਆਂ, ਜਿਹਨਾਂ ਵਿੱਚੋਂ ਕੁੱਝ ਅੱਜ ਵੀ ਆਮ ਚੀਨੀਆਂ ਦੀ ਜਬਾਨ ਉੱਤੇ ਹਨ।

ਹਵਾਲੇ

[ਸੋਧੋ]
  1. Ebrey, 103.