ਸਮੱਗਰੀ 'ਤੇ ਜਾਓ

ਸੋਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
1992 ਵਿੱਚ ਸਾਰਜੇਵੋ ਦੀ ਘੇਰਾਬੰਦੀ ਦੌਰਾਨ ਸ਼ੇਰ ਦੇ ਕਬਰਸਤਾਨ ਵਿੱਚ ਅੰਤਿਮ-ਸੰਸਕਾਰ ਵੇਲੇ ਇੱਕ ਪਰਿਵਾਰ ਸੋਗ ਕਰਦਾ ਹੈ।

ਸੋਗ, ਨੁਕਸਾਨ ਦਾ ਇੱਕ ਬਹੁਪੱਖੀ ਹੁੰਗਾਰਾ ਹੁੰਦਾ ਹੈ, ਖਾਸ ਤੌਰ ਤੇ ਕਿਸੇ ਵਿਅਕਤੀ ਜਾਂ ਕਿਸੇ ਹੋਰ ਪ੍ਰਾਣੀ ਦੀ ਮੌਤ ਦੇ ਕਾਰਨ, ਜਿਸ ਨਾਲ ਕੋਈ ਬੰਧਨ ਜਾਂ ਪਿਆਰ ਹੋਵੇ। ਹਾਲਾਂਕਿ ਇਹ ਰਵਾਇਤੀ ਤੌਰ ਤੇ ਨੁਕਸਾਨ ਦੇ ਭਾਵਨਾਤਮਕ ਪ੍ਰਤੀਕਿਰਿਆ ਤੇ ਫ਼ੋਕਸ ਹੁੰਦਾ ਹੈ, ਪਰ ਇਸ ਦੇ ਸਰੀਰਕ, ਬੋਧਾਤਮਿਕ, ਵਿਵਹਾਰਕ, ਸਮਾਜਿਕ, ਸੱਭਿਆਚਾਰਕ ਅਤੇ ਦਾਰਸ਼ਨਿਕ ਪਾਸਾਰ ਵੀ ਹੁੰਦੇ ਹਨ। ਹਾਲਾਂਕਿ ਮਹਿਰੂਮੀਅਤ ਅਤੇ ਗ਼ਮ ਸ਼ਬਦ ਅਕਸਰ ਇੱਕ ਦੂਜੇ ਦੀ ਥਾਂ ਵਰਤ ਜਾਂਦੇ ਹਨ, ਮਹਿਰੂਮੀਅਤ ਦਾ ਮਤਲਬ ਨੁਕਸਾਨ ਦੀ ਹਾਲਤ ਨੂੰ ਦਰਸਾਉਂਦਾ ਹੈ, ਅਤੇ ਸੋਗ ਉਸ ਨੁਕਸਾਨ ਦੀ ਪ੍ਰਤੀਕ੍ਰਿਆ ਦਾ ਵਰਤਾਰਾ ਹੈ।