ਮੁੱਖ ਸਫ਼ਾ
ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।
ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 58,377 ਹੈ ਅਤੇ ਕੁੱਲ 108 ਸਰਗਰਮ ਵਰਤੋਂਕਾਰ ਹਨ।
ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 333 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 ਸ਼ੁਰੂ ਹੋਇਆ।
ਕਿਲ੍ਹਾ ਚਿਤੌੜਗੜ੍ਹ ਨਗਰ ਦੀ ਬੁੱਕਲ ਵਿੱਚ ਵਿੱਚ ਸ਼ਹਿਰ ਦੇ ਚੜ੍ਹਦੇ ਪਾਸੇ ਵਾਲੀ ਪਹਾੜੀ ਉੱਤੇ ਉਸਰਿਆ ਹੈ। ਗਿਆਰਾਂ ਕਿਲੋਮੀਟਰ ਦੇ ਘੇਰੇ ਵਿੱਚ ਫੈਲਿਆ ਇਹ ਕਿਲ੍ਹਾ ਮਨੁੱਖ ਦੀ ਸੱਤਾ ਪ੍ਰਾਪਤੀ ਦੀ ਮੂਲ ਪ੍ਰਵਿਰਤੀ ਅਤੇ ਰਾਜਿਆਂ ਅੰਦਰ ਪਸਰੇ ਅਸੁਰੱਖਿਆ ਦੇ ਡਰ ਦਾ ਗਵਾਹ ਹੈ। ਇਸ ਦੀ ਵਿਸ਼ਾਲਤਾ ਅਤੇ ਕੁਸ਼ਲਤਾ ਕਾਰਨ ਇਸ ਨੂੰ ਭਾਰਤ ਦੇ ਪ੍ਰਮੁੱਖ ਕਿਲ੍ਹਿਆਂ ਵਿੱਚ ਵਿਸ਼ੇਸ਼ ਦਰਜਾ ਪ੍ਰਾਪਤ ਹੈ। ਇਸ ਕਿਲ੍ਹੇ ਦੀ ਨੀਂਹ ਸੱਤਵੀਂ ਸਦੀ ਵਿੱਚ ਰੱਖੀ ਗਈ ਸੀ। ਚੰਦਰਗੁਪਤ ਮੌਰੀਆ ਦੇ ਉੱਤਰਾਧਿਕਾਰੀ ਤੋਂ ਇਹ ਕਿਲ੍ਹਾ ਗੂਹਲ ਖਾਨਦਾਨ ਦੇ ਸਰਦਾਰ ਬੱਪਾ ਰਾਵਲ ਨੇ ਖੋਹ ਲਿਆ। ਉਸ ਸਮੇਂ ਇਸ ਰਾਜ ਘਰਾਣੇ ਨੇ ਹੀ ਇਸ ਉੱਤੇ ਰਾਜ ਕੀਤਾ। ਕਿਲ੍ਹੇ ਅੰਦਰ ਜਾਣ ਲਈ ਸੱਤ ਦਰਵਾਜ਼ਿਆਂ ਵਿੱਚੋਂ ਲੰਘਣਾ ਪੈਂਦਾ ਹੈ। ਵਿਜੈ ਸਤੰਭ ਦਾ ਨਿਰਮਾਣ ਮਹਾਰਾਜਾ ਕੁੰਭਾ ਨੇ 1440 ਈਸਵੀ ਵਿੱਚ ਕਰਵਾਇਆ ਸੀ। ਨੌਂ ਮੰਜ਼ਿਲਾਂ ਵਾਲਾ ਇਹ ਸਤੰਭ ਕਿਲ੍ਹੇ ਦੇ ਵਿਚਕਾਰ ਖੜ੍ਹਾ ਅੱਜ ਵੀ ਉਨ੍ਹਾਂ ਇਤਿਹਾਸਕ ਘਟਨਾਵਾਂ ਦੀ ਸਾਖੀ ਭਰਦਾ ਹੈ।ਕਿਲ੍ਹੇ ਦੀ ਬਣਾਵਟ ਰਾਜਪੂਤਾਂ ਦੀ ਦੂਰਅੰਦੇਸ਼ੀ ਅਤੇ ਕਿਲ੍ਹੇ ਅੰਦਰਲੀ ਸਜਾਵਟ ਉਨ੍ਹਾਂ ਦੀ ਸ਼ਾਨ ਅਤੇ ਕਲਾ ਪ੍ਰਤੀ ਪਿਆਰ ਦੀ ਪ੍ਰਤੀਕ ਹੈ। ਇਸ ਕਿਲ੍ਹੇ ਵਿੱਚ ਮਹਾਰਾਜਾ ਪ੍ਰਤਾਪ ਸਿੰਘ ਜਿਹੇ ਯੋਧੇ, ਮਹਾਰਾਣਾ ਕੁੰਭਾ ਵਰਗੇ ਵਿਦਵਾਨ, ਪੰਨਾ ਦਾਈ ਵਰਗੀਆਂ ਸਮਰਪਿਤ ਅਤੇ ਰਾਣੀ ਪਦਮਨੀ ਜਿਹੀਆਂ ਖ਼ੂਬਸੂਰਤ ਰੂਹਾਂ ਜਨਮੀਆਂ ਹਨ।। ਜੈਮਲ ਫੱਤਾ ਵਰਗੇ ਸੂਰਮੇ ਵੀ ਇੱਥੋਂ ਦੀ ਰੇਤਲੀ ਮਿੱਟੀ ਨੇ ਪੈਦਾ ਕੀਤੇ। ਜਿਹਨਾ ਨੇ ਮੁਗ਼ਲ ਸਾਮਰਾਜ ਦਾ ਮੁਕਾਬਲਾ ਕੀਤਾ।

- 1680– ਮਰਾਠਾ ਸਾਮਰਾਜ ਦਾ ਮੌਢੀ ਛੱਤਰਪਤੀ ਸ਼ਿਵਾ ਜੀ ਮਹਾਰਾਸ਼ਟਰ ਸਥਿਤ ਰਾਏਗੜ੍ਹ ਕਿਲੇ 'ਚ ਵੀਰਗਤੀ ਨੂੰ ਪ੍ਰਾਪਤ ਹੋਏ।
- 1708– ਕਿਲ੍ਹਾ ਚਿਤੌੜਗੜ੍ਹ ਦੇ ਬਾਹਰ ਪਾਲਿਤ ਜ਼ੋਰਾਵਰ ਸਿੰਘ ਅਤੇ 20 ਸਿੱਖ ਮੁਸਲਮਾਨ, ਚੌਕੀਦਾਰਾਂ ਤੇ ਬਹਾਦਰ ਸ਼ਾਹ ਦੀਆਂ ਫ਼ੌਜਾਂ ਨਾਲ ਲੜਦੇ ਮਾਰੇ ਗਏ।
- 1914– ਫੀਲਡ ਮਾਰਸ਼ਲ ਸੈਮ ਮਾਣਕਸ਼ਾਹ ਦਾ ਜਨਮ ਹੋਇਆ।
- 1947– ਵੱਲਭ ਭਾਈ ਪਟੇਲ ਨੇ ਕਿਹਾ, ਅੰਗਰੇਜ਼ਾਂ ਦੇ ਜਾਣ ਮਗਰੋਂ ਸਿੱਖਾਂ ਨੂੰ ਸਿੱਖਸਤਾਨ ਦਾ ਇਲਾਕਾ ਦਿਆਂਗੇ।
- 1954– ਭੌਤਿਕ ਵਿਗਿਆਨੀ ਅਤੇ ਰਾਜਨੇਤਾ ਕੇ. ਕ੍ਰਿਸ਼ਨਾਸਵਾਮੀ ਦਾ ਜਨਮ।
- 1984– ਸਕਵਾਡ੍ਰਨ ਲੀਡਰ ਰਾਕੇਸ਼ ਸ਼ਰਮਾ ਸੋਵਿਅਤ ਸੰਘ ਨੂੰ ਬਹਾਲ ਕਰਨ 'ਤੇ ਸਹਿਮਤ ਹੋਏ।
- 1992– ਜਸਟਿਸ ਅਜੀਤ ਸਿੰਘ ਬੈਂਸ ਉੱਤੇ ਝੂਠਾ ਕੇਸ ਪਾ ਕੇ ਉਨ੍ਹਾਂ ਨੂੰ ਗੋਲਫ਼ ਕਲਬ ਵਿੱਚੋਂ ਹਥਕੜੀ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ।
- 1999– ਭਾਰਤ ਨੇ ਆਪਣਾ ਪਹਿਲਾ ਸੰਸਾਰਕ ਦੂਰਸੰਚਾਰ ਉਪਗ੍ਰਹਿ ਇਨਸੇਟ-1ਈ ਦਾ ਸਫਲ ਦਾਗਣ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 2 ਅਪਰੈਲ • 3 ਅਪਰੈਲ • 4 ਅਪਰੈਲ
...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 99ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।
- ਡੌਨਲਡ ਟਰੰਪ (ਤਸਵੀਰ ਵਿੱਚ) 'ਸੰਯੁਕਤ ਰਾਜ ਦੀ ਰਾਸ਼ਟਰਪਤੀ ਚੋਣ' ਜਿੱਤ ਗਿਆ ਅਤੇ ਰਿਪਬਲਿਕਨਾਂ ਨੇ ਸੈਨੇਟ ਦਾ ਕਾਰਜਕਾਰ ਸੰਭਾਲਿਆ।
- ਵਾਇਨਾਡ, ਭਾਰਤ ਵਿੱਚ ਭੂ ਖਿਸਕਣ ਕਾਰਣ 180 ਤੋਂ ਵੱਧ ਲੋਕਾਂ ਦੀ ਮੌਤ।
- ਵਲਾਦੀਮੀਰ ਪੁਤਿਨ ਨੂੰ ਰੂਸੀ ਰਾਸ਼ਟਰਪਤੀ ਚੋਣ ਦੇ ਜੇਤੂ ਵਜੋਂ ਘੋਸ਼ਿਤ ਕੀਤਾ ਗਿਆ ਹੈ, ਜਿਸ ਨੇ ਪੰਜਵਾਂ ਕਾਰਜਕਾਲ ਹਾਸਲ ਕੀਤਾ ਹੈ।
- ਅਕਾਦਮੀ ਇਨਾਮਾਂ ਵਿੱਚ, ਓਪਨਹਾਈਮਰ ਬੈਸਟ ਪਿਕਚਰ ਸਮੇਤ ਸੱਤ ਅਵਾਰਡ ਜਿੱਤੇ।
- ਸਵੀਡਨ ਨਾਟੋ ਦਾ 32ਵਾਂ ਮੈਂਬਰ ਦੇਸ਼ ਬਣਿਆ।
- COP28 ਜਲਵਾਯੂ ਪਰਿਵਰਤਨ ਸੰਮੇਲਨ (ਸਥਾਨ ਦੀ ਤਸਵੀਰ) ਜੀਵਾਸ਼ਮ ਈਂਧਨ ਦੀ ਵਰਤੋਂ ਤੋਂ ਦੂਰ ਤਬਦੀਲੀ ਦੀ ਮੰਗ ਨਾਲ ਸਮਾਪਤ ਹੋਇਆ।
- ਡੋਨਾਲਡ ਟਸਕ ਅਕਤੂਬਰ ਦੀਆਂ ਸੰਸਦੀ ਚੋਣਾਂ ਤੋਂ ਬਾਅਦ ਪੋਲੈਂਡ ਦਾ ਪ੍ਰਧਾਨ ਮੰਤਰੀ ਬਣ ਗਿਆ।
ਬ੍ਰਾਜ਼ੀਲ ਵਿੱਚ ਦੋ ਨਰ ਡੱਡੂ ਅਠਖੇਲੀਆਂ ਕਰਦੇ ਹੋਏ।
ਤਸਵੀਰ: Renato Augusto Martins
ਇਹ ਵਿਕੀਪੀਡੀਆ ਪੰਜਾਬੀ ਵਿੱਚ ਲਿਖਿਆ ਗਿਆ ਹੈ। ਬਹੁਤ ਸਾਰੇ ਹੋਰ ਵਿਕੀਪੀਡੀਆ ਉਪਲੱਬਧ ਹਨ; ਕੁਝ ਸਭ ਤੋਂ ਵੱਡੇ ਹੇਠਾਂ ਦਿੱਤੇ ਗਏ ਹਨ।
-
ਹੋਰ ਭਾਰਤੀ ਭਾਸ਼ਾਵਾਂ
-
1,000,000+ ਲੇਖ
-
250,000+ ਲੇਖ
-
50,000+ ਲੇਖ
ਵਿਕੀਪੀਡੀਆ ਸਵੈ-ਸੇਵੀ ਸੋਧਕਾਂ ਵੱਲੋਂ ਲਿਖਿਆ ਗਿਆ ਐ। ਇਹ ਵਿਕੀਮੀਡੀਆ ਸੰਸਥਾ ਵੱਲੋਂ ਮੇਜ਼ਬਾਨੀ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਸਵੈ-ਸੇਵੀ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਐ।
-
ਸਾਂਝਾ ਵਿਕੀਮੀਡੀਆ
ਆਜ਼ਾਦ-ਸਾਂਝਾ ਮੀਡੀਆ ਭੰਡਾਰ -
ਮੀਡੀਆਵਿਕੀ
ਮੀਡੀਆਵਿਕੀ ਸਾਫਟਵੇਅਰ ਲਿਖਤਾਂ -
ਮੈਟਾ-ਵਿਕੀ
ਵਿਕੀਮੀਡਿਆ ਯੋਜਨਾ ਤਾਲ-ਮੇਲ -
ਵਿਕੀਕਿਤਾਬਾਂ
ਆਜ਼ਾਦ-ਸਿੱਖਿਆ ਕਿਤਾਬਾਂ ਅਤੇ ਦਸਤਿਆਂ -
ਵਿਕੀਡਾਟਾ
ਆਜ਼ਾਦ ਗਿਆਨ ਅਧਾਰ -
ਵਿਕੀਖ਼ਬਰਾਂ
ਆਜ਼ਾਦ-ਸਮੱਗਰੀ ਵਾਲੀਆਂ ਖ਼ਬਰਾਂ -
ਵਿਕੀਕਥਨ
ਕਥਨਾਂ ਦਾ ਇਕੱਠ -
ਵਿਕੀਸਰੋਤ
ਆਜ਼ਾਦ-ਸਮੱਗਰੀ ਦਾ ਕਿਤਾਬਘਰ -
ਵਿਕੀਜਾਤੀਆਂ
ਆਜ਼ਾਦ-ਜਾਤੀਆਂ ਦੀ ਨਾਮਾਵਲੀ -
ਵਿਕੀਵਰਸਿਟੀ
ਆਜ਼ਾਦ-ਸਿਖਲਾਈ ਸਮੱਗਰੀ ਅਤੇ ਸਰਗਰਮੀਆਂ -
ਵਿਕੀਸਫ਼ਰ
ਆਜ਼ਾਦ ਸਫ਼ਰ ਦਸਤੀ -
ਵਿਕਸ਼ਨਰੀ
ਆਜ਼ਾਦ ਸ਼ਬਦਕੋਸ਼ ਅਤੇ ਗਿਆਨਕੋਸ਼