1940 ਦਾ ਦਹਾਕਾ
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1937 1938 1939 – 1940 – 1941 1942 1943 |
1940 ਦਾ ਦਹਾਕਾ ਵਿੱਚ ਸਾਲ 1940 ਤੋਂ 1949 ਤੱਕ ਹੋਣਗੇ|
ਯੁੱਗ |
---|
ਦੂਜੀ millennium |
ਸਦੀ |
ਦਹਾਕਾ |
ਸਾਲ |
ਸ਼੍ਰੇਣੀਆਂ |
This is a list of events occurring in the 1940s, ordered by year.
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1937 1938 1939 – 1940 – 1941 1942 1943 |
1940 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਦਿਨ ਸੋਮਵਾਰ ਨਾਲ ਸ਼ੁਰੂ ਹੋਇਆ
ਘਟਨਾ
[ਸੋਧੋ]- 8 ਜਨਵਰੀ – ਬਰਤਾਨੀਆ ਨੇ ਮੱਖਣ, ਖੰਡ ਅਤੇ ਬੇਕਨ (ਸੂਰ ਦਾ ਮਾਸ) ਦੀ ਕਮੀ ਕਾਰਨ ਇਨ੍ਹਾਂ ਦਾ ਰਾਸ਼ਨ ਨੀਅਤ ਕਰ ਦਿਤਾ।
- 19 ਮਈ – ਗੁਰੂ ਖ਼ਾਲਸਾ ਰਾਜ ਕਾਇਮ ਕਰਨ ਵਾਸਤੇ ਕਮੇਟੀ ਬਣੀ।
- 3 ਜੂਨ – ਦੂਜੀ ਵੱਡੀ ਜੰਗ ਦੌਰਾਨ ਜਰਮਨੀ ਨੇ ਪੈਰਿਸ ਉੱਤੇ 1100 ਬੰਬ ਸੁੱਟੇ।
- 13 ਜੂਨ – ਜਰਮਨ ਦੀਆਂ ਫ਼ੌਜਾਂ ਦੇ ਸ਼ਹਿਰ ਵਲ ਵਧਣ ਕਾਰਨ ਪੈਰਿਸ ਸ਼ਹਿਰ ਖ਼ਾਲੀ ਹੋਣਾ ਸ਼ੁਰੂ ਹੋ ਗਿਆ।
- 14 ਜੂਨ – ਪੈਰਿਸ ਤੇ ਜਰਮਨ ਫ਼ੌਜਾਂ ਦਾ ਕਬਜ਼ਾ ਹੋ ਗਿਆ।
- 16 ਜੁਲਾਈ – ਅਡੋਲਫ ਹਿਟਲਰ ਨੇ ‘ਸੀਅ ਲਾਇਨ ਅਪਰੇਸ਼ਨ’ ਦੇ ਨਾਂ ਹੇਠ ਇੰਗਲੈਂਡ ‘ਤੇ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ।
- 29 ਜੁਲਾਈ – ਅਮਰੀਕਾ ਦੇ ਜੌਹਨ ਸਿਗਮੰਡ ਨੇ ਮਿਸਸਿਪੀ ਦਰਿਆ ਨੂੰ ਤੈਰ ਕੇ ਪਾਰ ਕੀਤਾ। 467 ਕਿਲੋਮੀਟਰ ਦੇ ਇਸ ਫ਼ਾਸਲੇ ਨੂੰ 89 ਘੰਟੇ 48 ਮਿੰਟ ਵਿੱਚ ਤੈਅ ਕੀਤਾ।
- 11 ਨਵੰਬਰ – ਜੀਪ ਗੱਡੀ ਪਹਿਲੀ ਵਾਰ ਮਾਰਕੀਟ ਵਿੱਚ ਆਈ।
- 14 ਨਵੰਬਰ – ਜਰਮਨੀ ਨੇ ਇੰਗਲੈਂਡ ਦੇ ਸ਼ਹਿਰ ਕਾਵੈਂਟਰੀ ਉੱਤੇ ਬੰਬਾਰੀ ਕੀਤੀ।
ਜਨਮ
[ਸੋਧੋ]- 9 ਫ਼ਰਵਰੀ – ਜੌਨ ਮੈਕਸਵੈਲ ਕੋਇਟਜ਼ੀ, ਨੋਬਲ ਪੁਰਸਕਾਰ ਜੇਤੂ ਦੱਖਣੀ ਅਫ਼ਰੀਕੀ ਲੇਖਕ
- 28 ਦਸੰਬਰ – ਭਾਰਤੀ ਰਾਜਨੇਤਾ ਅਤੇ ਰੱਖਿਆ ਮੰਤਰੀ ਏ ਕੇ ਐਂਟੋਨੀ ਦਾ ਜਨਮ।
ਮਰਨ
[ਸੋਧੋ]- 31 ਜੁਲਾਈ – ਊਧਮ ਸਿੰਘ ਸੁਨਾਮ ਨੂੰ ਲੰਡਨ ਵਿੱਚ ਫਾਂਸੀ ਦਿਤੀ ਗਈ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1938 1939 1940 – 1941 – 1942 1943 1944 |
1941 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 21 ਜਨਵਰੀ – ਬਰਤਾਨੀਆ ਵਿੱਚ ਕਮਿਊਨਿਸਟ ਅਖ਼ਬਾਰ 'ਡੇਲੀ ਵਰਕਰ' 'ਤੇ ਪਾਬੰਦੀ ਲਾਈ ਗਈ।
- 22 ਜਨਵਰੀ – ਰੋਮਾਨੀਆ ਵਿੱਚ ਯਹੂਦੀਆਂ ਦਾ ਪਹਿਲਾ ਕਤਲੇਆਮ ਸ਼ੁਰੂ ਹੋਇਆ।
- 23 ਫ਼ਰਵਰੀ – ਪਲੂਟੋਨੀਅਮ ਪਹਿਲੀ ਵਾਰ ਡਾ. ਗਲੇਨ ਟੀ. ਸੀਬੋਰਗ ਨੇ ਪੈਦਾ ਕੀਤਾ।
- 27 ਮਈ – ਬ੍ਰਿਟਿਸ਼ ਨੇਵੀ ਨੇ ਬੰਬਾਰੀ ਅਤੇ ਏਅਰ ਫ਼ੋਰਸ ਨੇ ਗੋਲਾਬਾਰੀ ਕਰ ਕੇ ਜਰਮਨ ਦਾ ਜਹਾਜ਼ ‘ਬਿਸਮਾਰਕ’ ਡਬੋ ਦਿਤਾ। ਇਸ ਨਾਲ 2300 ਲੋਕ ਮਾਰੇ ਗਏ।
- 12 ਜੁਲਾਈ – ਦੂਜੀ ਸੰਸਾਰ ਜੰਗ ਦੌਰਾਨ ਜਰਮਨ ਨੇ ਮਾਸਕੋ ਸ਼ਹਿਰ ‘ਤੇ ਬੰਬ ਸੁਟਣੇ ਸ਼ੁਰੂ ਕੀਤੇ।
- 16 ਜੂਨ – ਅਮਰੀਕਾ ਦੇ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ ਅਮਰੀਕਾ ਮੁਲਕ ਵਿੱਚ ਜਰਮਨੀ ਦੇ ਸਾਰੇ ਸਫ਼ਾਰਤਖ਼ਾਨੇ ਬੰਦ ਕਰਨ ਦਾ ਹੁਕਮ ਜਾਰੀ ਕੀਤਾ।
- 16 ਅਕਤੂਬਰ – ਨਾਜ਼ੀ ਜਰਮਨੀ ਦੇ ਫ਼ੌਜੀ ਰੂਸ ਦੀ ਰਾਜਧਾਨੀ ਮਾਸਕੋ ਤੋਂ 60 ਮੀਲ ਦੇ ਨੇੜੇ ਪੁੱਜ ਗਏ ਅਤੇ ਡੇਢ ਲੱਖ ਯਹੂਦੀਆਂ ਦਾ ਕਤਲੇਆਮ ਸ਼ੁਰੂ ਕਰ ਦਿਤਾ।
- 31 ਅਕਤੂਬਰ – ਅਮਰੀਕਾ ਵਿੱਚ 'ਮਾਊਟ ਰਸ਼ਮੋਰ ਨੈਸ਼ਨਲ ਮੈਮੋਰੀਅਲ' ਪ੍ਰਾਜੈਕਟ ਪੂਰਾ ਹੋ ਗਿਆ|
- 31 ਅਕਤੂਬਰ – ਜਰਮਨ ਨੇ ਆਈਸਲੈਂਡ ਨੇੜੇ ਅਮਰੀਕਾ ਦਾ ਨੇਵੀ ਜਹਾਜ਼ 'ਰੀਬੇਨ ਜੇਮਜ਼' ਡੁਬੋ ਦਿਤਾ|
- 27 ਦਸੰਬਰ –ਜਾਪਾਨ ਨੇ ਫ਼ਿਲਪੀਨਜ਼ ਦੀ ਰਾਜਧਾਨੀ ਮਨੀਲਾ ਉੱਤੇ ਬਿਨਾਂ ਵਜ੍ਹਾ, ਸਿਰਫ਼ ਦਹਿਸ਼ਤ ਫੈਲਾਉਣ ਵਾਸਤੇ, ਬੰਬ ਸੁੱਟੇ।
- 7 ਦਸੰਬਰ – ਦੂਜੀ ਸੰਸਾਰ ਜੰਗ ਦੌਰਾਨ ਜਾਪਾਨ ਦੇ 200 ਜਹਾਜ਼ਾਂ ਨੇ ਹਵਾਈ ਦੇ ਨੇੜੇ ਇੱਕ ਟਾਪੂ ਓਆਹੂ ਵਿੱਚ ਪਰਲ ਹਾਰਬਰ 'ਤੇ ਖੜੇ ਅਮਰੀਕੀ ਜਹਾਜ਼ਾਂ 'ਤੇ ਹਮਲਾ ਕੀਤਾ। ਇਸ ਨਾਲ ਅਮਰੀਕਾ ਨੇ ਵੀ ਜਾਪਾਨ ਵਿਰੁਧ ਜੰਗ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
- 11 ਦਸੰਬਰ – ਦੂਜੀ ਸੰਸਾਰ ਜੰਗ ਦੇ ਦੌਰਾਨ ਜਰਮਨ ਤੇ ਇਟਲੀ ਨੇ ਅਮਰੀਕਾ ਵਿਰੁਧ ਜੰਗ ਦਾ ਐਲਾਨ ਕਰ ਦਿਤਾ।
- 19 ਦਸੰਬਰ – ਅਡੋਲਫ ਹਿਟਲਰ ਜਰਮਨ ਫ਼ੌਜ ਦਾ ਚੀਫ਼ ਕਮਾਂਡਰ ਬਣਿਆ |
ਜਨਮ
[ਸੋਧੋ]- 16 ਫ਼ਰਵਰੀ – ਕਿਮ ਜੋਂਗ-ਇਲ - ਉੱਤਰੀ ਕੋਰੀਆਈ ਸਿਆਸਤਦਾਨ (ਮ. 2011)
ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1939 1940 1941 – 1942 – 1943 1944 1945 |
1942 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 19 ਜਨਵਰੀ – ਜਾਪਾਨੀ ਫ਼ੌਜਾਂ ਨੇ ਬਰਮਾ 'ਤੇ ਹਮਲਾ ਕੀਤਾ।
- 8 ਮਾਰਚ – ਦੂਜੀ ਵਿਸ਼ਵ ਜੰਗ ਦੌਰਾਨ ਜਾਪਾਨ ਦੀਆਂ ਫ਼ੌਜਾਂ ਨੇ ਬਰਮਾ ਦੀ ਰਾਜਧਾਨੀ ਰੰਗੂਨ 'ਤੇ ਕਬਜ਼ਾ ਕਰ ਲਿਆ।
- 8 ਮਾਰਚ – ਜਾਪਾਨੀ ਫੌਜ ਨੇ ਬਰਮਾ (ਮੌਜੂਦਾ ਮਿਆਂਮਾਰ) ਦੀ ਉਸ ਵੇਲੇ ਦੀ ਰਾਜਧਾਨੀ ਰੰਗੂਨ (ਮੌਜੂਦਾ ਯਾਂਗੂਨ) 'ਤੇ ਕਬਜ਼ਾ ਕੀਤਾ।
- 4 ਮਈ – ਅਮਰੀਕਾ ਨੇ ਦੂਜਾ ਸੰਸਾਰ ਜੰਗ ਦੌਰਾਨ ਸ਼ੱਕਰ ਦੀ ਰਾਸ਼ਨਿੰਗ ਕੀਤੀ।
- 4 ਮਈ – ਦੂਜਾ ਸੰਸਾਰ ਜੰਗ ਕਾਰਨ ਅਮਰੀਕਾ ਵਿੱਚ ਖਾਣ ਵਾਲੀਆਂ ਚੀਜ਼ਾ ਨੂੰ ਰਾਸ਼ਨ ਉੱਤੇ ਦੇਣਾ ਸ਼ੁਰੂ ਕਰ ਦਿਤਾ ਗਿਆ।
- 15 ਜੂਨ – ਸਿਕੰਦਰ - ਬਲਦੇਵ ਸਿੰਘ ਪੈਕਟ ਉੱਤੇ ਦਸਤਖ਼ਤ ਹੋਏ।
- 26 ਜੂਨ–ਬਲਦੇਵ ਸਿੰਘ ਪੰਜਾਬ ਵਿੱਚ ਵਜ਼ੀਰ ਬਣਿਆ।
- 1 ਦਸੰਬਰ– ਪਹਿਲੀ ਸੰਸਾਰ ਜੰਗ ਦੌਰਾਨ ਗੈਸੋਲੀਨ (ਤੇਲ) ਦੀ ਕਮੀ ਕਾਰਨ ਸਾਰੇ ਅਮਰੀਕਾ ਵਿੱਚ ਤੇਲ ਦਾ ਰਾਸ਼ਨ ਲਾਗੂ ਕਰ ਦਿਤਾ ਗਿਆ।
ਜਨਮ
[ਸੋਧੋ]ਮਰਨ
[ਸੋਧੋ]ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1940 1941 1942 – 1943 – 1944 1945 1946 |
1943 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 15 ਜਨਵਰੀ – ਅਮਰੀਕਾ ਵਿੱਚ ਡਿਫ਼ੈਂਸ ਮਹਿਕਮੇ ਦੇ ਹੈੱਡ ਕੁਆਰਟਰਜ਼ 'ਪੈਂਟਾਗਨ' ਦੀ ਇਮਾਰਤ ਤਿਆਰ ਹੋਈ।
- 18 ਜਨਵਰੀ – ਦੂਜੀ ਸੰਸਾਰ ਜੰਗ ਦੌਰਾਨ ਅਮਰੀਕਾ 'ਚ ਬ੍ਰੈਡ ਤੇ ਧਾਤਾਂ ਦੀ ਘਾਟ ਕਾਰਨ ਰਾਸ਼ਨ ਲਾਗੂ ਕੀਤਾ ਗਿਆ
- 24 ਜਨਵਰੀ – ਅਡੋਲਫ ਹਿਟਲਰ ਨੇ ਸਟਾਲਿਨਗਰਾਡ 'ਚ ਤਾਇਨਾਤ ਨਾਜ਼ੀ ਫ਼ੌਜਾਂ ਨੂੰ ਮਰਦੇ ਦਮ ਤਕ ਲੜਨ ਦਾ ਹੁਕਮ ਦਿਤਾ।
- 7 ਫ਼ਰਵਰੀ – ਅਮਰੀਕਾ ਵਿੱਚ ਜੁੱਤੀਆਂ ਦਾ ਰਾਸ਼ਨ ਲਾਗੂ ਕੀਤਾ। ਇੱਕ ਬੰਦੇ ਵਲੋਂ 3 ਤੋਂ ਵੱਧ ਜੁੱਤੀਆਂ ਖ਼ਰੀਦਣ 'ਤੇ ਪਾਬੰਦੀ ਲੱਗੀ।
- 22 ਫ਼ਰਵਰੀ – ਜਰਮਨੀ 'ਚ ਸ਼ਾਂਤੀਪੂਰਵਕ ਨਾਜੀ ਤਾਨਾਸ਼ਾਹੀ ਦਾ ਵਿਰੋਧ ਕਰਨ ਵਾਲੇ ਸਮੂਹ (ਵ੍ਹਾਈਟ ਰੋਜ) ਦੇ ਮੈਂਬਰਾਂ ਨੂੰ ਫਾਂਸੀ ਦਿੱਤੀ ਗਈ।
- 7 ਜੂਨ – ਅਕਾਲੀ ਦਲ ਨੇ ਆਜ਼ਾਦ ਪੰਜਾਬ ਦਾ ਪਤਾ ਪਾਸ ਕੀਤਾ।
- 13 ਜੂਨ – ਜਰਮਨ ਨੇ ਆਪਣੇ ਜਾਸੂਸ ਅਮਰੀਕਾ ਦੇ ਸ਼ਹਿਰ ਨਿਊ ਯਾਰਕ ਦੇ ਨੇੜੇ ਨੇੜੇ ਆਈਲੈਂਡ ਵਿੱਚ ਉਤਾਰੇ ਪਰ ਉਹ ਛੇਤੀ ਹੀ ਫੜੇ ਗਏ।
- 24 ਜੁਲਾਈ – ਇਟਲੀ ਵਿੱਚ ਬੇਨੀਤੋ ਮੁਸੋਲੀਨੀ ਦਾ ਤਖ਼ਤਾ ਪਲਟ ਦਿਤਾ ਗਿਆ।
- 22 ਨਵੰਬਰ – ਅਮਰੀਕਨ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ, ਬਰਤਾਨਵੀ ਪ੍ਰਾਈਮ ਮਨਿਸਟਰ ਵਿੰਸਟਨ ਚਰਚਿਲ ਅਤੇ ਚੀਨੀ ਆਗੂ ਚਿਆਂਗ-ਕਾਈ-ਸ਼ੇਕ ਕਾਇਰੋ (ਮਿਸਰ) ਵਿੱਚ ਇਕੱਠੇ ਹੋਏ ਅਤੇ ਜੰਗ ਵਿੱਚ ਜਾਪਾਨ ਨੂੰ ਹਰਾਉਣ ਵਾਸਤੇ ਤਰਕੀਬਾਂ 'ਤੇ ਵਿਚਾਰਾਂ ਕੀਤੀਆਂ |
- 28 ਦਸੰਬਰ – ਔਰਟੋਨਾ ਦੀ ਲੜਾਈ ਕੈਨੇਡਾ ਦੀ ਜਿੱਤ ਨਾਲ ਖਤਮ ਹੋਈ।
- 30 ਦਸੰਬਰ –ਸੁਭਾਸ਼ ਚੰਦਰ ਬੋਸ ਨੇ ਅੰਡੇਮਾਨ ਟਾਪੂਆਂ ਵਿੱਚ (ਪੋਰਟ ਬਲੇਅਰ ਨਗਰ) ਵਿੱਚ ਭਾਰਤ ਦੀ ਆਜ਼ਾਦੀ ਦਾ ਝੰਡਾ ਲਹਿਰਾਇਆ।
ਜਨਮ
[ਸੋਧੋ]ਮਰਨ
[ਸੋਧੋ]ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1941 1942 1943 – 1944 – 1945 1946 1947 |
1944 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 21 ਜਨਵਰੀ – 447 ਜਰਮਨ ਬੰਬਾਰ ਜਹਾਜ਼ਾਂ ਦਾ ਲੰਡਨ 'ਤੇ ਹਮਲਾ। ਜਵਾਬ ਵਿੱਚ 649: ਬੰਬਾਰ ਜਹਾਜ਼ਾਂ ਦਾ ਮੈਗਡੇਬਰਗ (ਜਰਮਨ) 'ਤੇ ਹਮਲਾ।
- 4 ਮਾਰਚ – ਅਮਰੀਕਾ ਨੇ ਦੂਜੀ ਸੰਸਾਰ ਜੰਗ ਦੌਰਾਨ ਬਰਲਿਨ 'ਤੇ ਬੰਬਾਰੀ ਸ਼ੁਰੂ ਕੀਤੀ।
- 27 ਮਾਰਚ – ਲਿਥੂਆਨੀਆ ਦੇ ਸ਼ਹਿਰ ਕਾਊਨਾਸ ਵਿੱਚ ਹਜ਼ਾਰਾਂ ਯਹੂਦੀ ਕਤਲ ਕੀਤੇ ਗਏ।
- 4 ਜੂਨ – ਜਰਮਨ ਵਿਰੋਧੀ ਮੁਲਕਾਂ ਦੀਆਂ ਫ਼ੌਜਾਂ ਨੇ ਰੋਮ ਸ਼ਹਿਰ ਨੂੰ ਐਡੋਲਫ਼ ਹਿਟਲਰ ਤੋਂ ਆਜ਼ਾਦ ਕਰਵਾ ਲਿਆ।
- 23 ਦਸੰਬਰ – ਜਨਰਲ ਆਈਜ਼ਨਹਾਵਰ ਨੇ ਫ਼ੌਜ ਵਿੱਚੋਂ ਭਗੌੜਾ ਹੋਣ ਵਾਲੇ ਐਡੀ ਸਲੋਵਿਕ ਨੂੰ ਗੋਲੀ ਨਾਲ ਉਡਾਉਣ ਦੀ ਸਜ਼ਾ ਉੱਤੇ ਦਸਤਖ਼ਤ ਕੀਤੇ।
- 18 ਜੁਲਾਈ – ਦੂਜੀ ਵੱਡੀ ਜੰਗ ਵਿੱਚ ਜਾਪਾਨ ਦੀਆਂ ਲਗਾਤਾਰ ਹਾਰਾਂ ਮਗਰੋਂ ਟੋਜੋ ਨੂੰ ਪ੍ਰੀਮੀਅਮ ਦੇ ਅਹੁਦੇ ਤੋਂ ਹਟਾ ਦਿਤਾ ਗਿਆ।
- 7 ਅਕਤੂਬਰ – ਅਕਾਲੀ ਲਹਿਰ ਦੇ ਇੱਕ ਮਹਾਨ ਆਗੂ, ਗਿਆਨੀ ਸ਼ੇਰ ਸਿੰਘ ਚੜ੍ਹਾਈ ਕਰ ਗਏ।
- 7 ਨਵੰਬਰ – ਥਿਓਡੋਰ ਰੂਜ਼ਵੈਲਟ, ਥਾਮਸ ਡਿਊਈ ਨੂੰ ਹਰਾ ਕੇ, ਚੌਥੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਿਆ।
- 18 ਦਸੰਬਰ – ਬਰਮਾ ਵਿੱਚ ਇੰਗਲਿਸ਼ ਫ਼ੌਜਾਂ ਨੇ ਜਾਪਾਨੀ ਫ਼ੌਜਾਂ ਨੂੰ ਜ਼ਬਰਦਸਤ ਹਾਰ ਦਿਤੀ।
ਜਨਮ
[ਸੋਧੋ]ਮਰਨ
[ਸੋਧੋ]- 7 ਫ਼ਰਵਰੀ – ਲੀਨਾ ਕਾਵਾਲੀਏਰੀ, ਇਤਾਲਵੀ ਓਪੇਰਾ ਸੋਪਰਾਨੋ ਗਾਇਕਾ ਦੀ ਮੌਤ।
- 16 ਫ਼ਰਵਰੀ – ਭਾਰਤੀ ਫ਼ਿਲਮ ਨਿਰਦੇਸ਼ਕ, ਨਿਰਮਾਤਾ ਦਾਦਾ ਸਾਹਿਬ ਫਾਲਕੇ ਦੀ ਮੌਤ।(ਜਨਮ 1870)
- 22 ਫ਼ਰਵਰੀ – ਮਹਾਤਮਾ ਗਾਂਧੀ ਦੀ ਪਤਨੀ ਕਸਤੂਰਬਾ ਗਾਂਧੀ ਦਾ ਬ੍ਰਿਟਿਸ਼ ਸਾਮਰਾਜ ਦੀ ਕੈਦ 'ਚ ਦਿਹਾਂਤ।
- 3 ਅਪਰੈਲ – ਬੱਬਰ ਹਰਬੰਸ ਸਿੰਘ ਸਰਹਾਲਾ ਕਲਾਂ ਨੂੰ ਫਾਂਸੀ ਦਿਤੀ ਗਈ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1942 1943 1944 – 1945 – 1946 1947 1948 |
1945 94 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 17 ਜਨਵਰੀ – ਰੂਸੀ ਫ਼ੌਜਾਂ ਨੇ ਵਾਰਸਾ (ਪੋਲੈਂਡ) ਨੂੰ ਨਾਜ਼ੀਆਂ ਤੋਂ ਆਜ਼ਾਦ ਕਰਵਾਇਆ।
- 17 ਜਨਵਰੀ – ਸਵੀਡਨ ਦੇ ਰਾਜਦੂਤ ਰਾਊਲਫ਼ ਵਾਲਨਬਰਗ ਨੂੰ ਜਾਸੂਸ ਕਹਿ ਕੇ ਹੰਗਰੀ ਵਿੱਚ ਗਿ੍ਫ਼ਤਾਰ ਕੀਤਾ ਗਿਆ; ਉਸ ਨੇ ਹਜ਼ਾਰਾਂ ਯਹੂਦੀਆਂ ਦੀਆਂ ਜਾਨਾਂ ਬਚਾਈਆਂ ਸਨ।
- 18 ਜਨਵਰੀ – ਰੂਸ ਨੇ ਜਰਮਨੀ ਤੋਂ ਪੋਲੈਂਡ ਦੀ ਰਾਜਧਾਨੀ ਵਾਰਸਾ ਨੂੰ ਆਜ਼ਾਦ ਕਰਵਾਇਆ।
- 13 ਫ਼ਰਵਰੀ – ਰੂਸ ਦਾ ਬੁਡਾਪੈਸਟ ਹੰਗਰੀ 'ਤੇ ਕਬਜ਼ਾ। ਰੂਸ ਅਤੇ ਜਰਮਨੀ ਵਿੱਚ 49 ਦਿਨ ਦੀ ਲੜਾਈ ਵਿੱਚ 1 ਲੱਖ 59 ਹਜ਼ਾਰ ਲੋਕ ਮਰੇ।
- 27 ਫ਼ਰਵਰੀ – ਲੇਬਨਾਨ ਨੇ ਆਜ਼ਾਦੀ ਦਾ ਐਲਾਨ ਕੀਤਾ।
- 8 ਮਾਰਚ – ਪਹਿਲੀ ਵਾਰ ਕੌਮਾਂਤਰੀ ਇਸਤਰੀ ਦਿਹਾੜਾ ਮਨਾਇਆ ਗਿਆ।
- 10 ਮਾਰਚ – ਜਾਪਾਨ ਨੇ ਵੀਅਤਨਾਮ ਦੀ ਆਜ਼ਾਦੀ ਦਾ ਐਲਾਨ ਕੀਤਾ।
- 26 ਜੂਨ – ਯੂ.ਐਨ.ਓ. ਬਣਾਉਣ ਦੇ ਚਾਰਟਰ ‘ਤੇ 50 ਮੁਲਕਾਂ ਨੇ ਦਸਤਖ਼ਤ ਕੀਤੇ।
- 15 ਜੁਲਾਈ – ਇਜ਼ਰਾਈਲ ਦੀ ਤਰਜ਼ ‘ਤੇ ਸਿੱਖ ਆਗੂਆਂ ਨੇ ‘ਸਿੱਖ ਹੋਮਲੈਂਡ’ ਦੀ ਮੰਗ ਸ਼ੁਰੂ ਕੀਤੀ।
- 28 ਜੁਲਾਈ – ਬੀ-25 ਮਿੱਸ਼ਲ ਬੰਬਾਰ ਜਹਾਜ਼ ਨਿਊਯਾਰਕ ਦੀ ਐਂਪਾਇਰ ਸਟੇਟ ਬਿਲਡਿੰਗ ਵਿੱਚ ਵੱਜਣ ਕਰ ਕੇ 14 ਲੋਕ ਮਾਰੇ ਗਏ।
- 27 ਦਸੰਬਰ – 28 ਦੇਸ਼ਾਂ ਨੇ ਮਿਲ ਕੇ 'ਵਿਸ਼ਵ ਬੈਂਕ' ਕਾਇਮ ਕੀਤਾ।
- 16 ਨਵੰਬਰ – ਜਰਮਨ ਤੋਂ 88 ਸਇੰਸਦਾਨ, ਜਿਹਨਾਂ ਕੋਲ ਨਾਜ਼ੀਆਂ ਦੇ ਖ਼ੁਫ਼ੀਆ ਰਾਜ਼ ਸਨ, ਅਮਰੀਕਾ ਪੁੱਜੇ।
ਜਨਮ
[ਸੋਧੋ]ਮਰਨ
[ਸੋਧੋ]- 21 ਜਨਵਰੀ – ਭਾਰਤੀ ਸਿਪਾਹੀ ਅਤੇ ਇੰਜੀਨੀਅਰ ਰਾਸ ਬਿਹਾਰੀ ਬੋਸ ਦੀ ਮੌਤ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1943 1944 1945 – 1946 – 1947 1948 1949 |
1946 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 17 ਜਨਵਰੀ – ਯੂ.ਐਨ.ਓ. ਦੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਪਹਿਲੀ ਬੈਠਕ ਹੋਈ।
- 22 ਜਨਵਰੀ – ਅਮਰੀਕਾ ਵਿੱਚ ਖ਼ੁਫ਼ੀਆ ਏਜੰਸੀ ਸੀ.ਆਈ.ਏ. ਕਾਇਮ ਕੀਤੀ ਗਈ।
- 9 ਮਾਰਚ – ਟੈੱਡ ਵਿਲੀਅਮ ਨੂੰ ਮੈਕਸੀਕਨ ਲੀਗ ਵਿੱਚ ਖੇਡਣ ਵਾਸਤੇ 5 ਲੱਖ ਡਾਲਰ ਦੀ ਪੇਸ਼ਕਸ਼ ਹੋਈ (ਜੋ ਉਸ ਨੇ ਠੁਕਰਾ ਦਿਤੀ)।
- 10 ਮਾਰਚ – ਬ੍ਰਾਜ਼ੀਲ 'ਚ ਅਰਾਕਾਜੂ ਦੇ ਨੇੜੇ ਟ੍ਰੇਨ ਹਾਦਸੇ ਵਿੱਚ 185 ਲੋਕਾਂ ਦੀ ਮੌਤ ਹੋਈ।
- 4 ਅਪਰੈਲ – ਮਾਸਟਰ ਤਾਰਾ ਸਿੰਘ ਅਤੇ ਮੁਹੰਮਦ ਅਲੀ ਜਿਨਾਹ ਵਿੱਚਕਾਰ ਦਿੱਲੀ ਵਿੱਚ ਮੁਲਾਕਾਤ।
- 4 ਮਈ – ਆਜ਼ਾਦ ਹਿੰਦ ਫ਼ੌਜ ਦੇ ਜਨਰਲ ਮੋਹਨ ਸਿੰਘ ਨੂੰ ਲਾਲ ਕਿਲ੍ਹੇ ਵਿੱਚੋਂ ਰਿਹਾਅ ਕਰ ਦਿਤਾ ਗਿਆ।
- 4 ਜੂਨ – ਭਾਰਤੀ ਗਾਇਕ ਨਿਰਦੇਸ਼ਕ ਅਤੇ ਨਿਰਮਾਤਾ ਐਸ. ਪੀ. ਬਾਲਾਸੁਬਰਾਮਨੀਅਮ।
- 16 ਜੂਨ – ਅੰਗਰੇਜ਼ਾਂ ਵਲੋਂ ਅੰਤਰਮ ਸਰਕਾਰ ਬਣਾਉਣ ਦਾ ਐਲਾਨ ਕੀਤਾ।
ਜਨਮ
[ਸੋਧੋ]- 9 ਦਸੰਬਰ – ਸੋਨੀਆ ਗਾਂਧੀ ਦਾ ਜਨਮ
ਮਰਨ
[ਸੋਧੋ]ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1944 1945 1946 – 1947 – 1948 1949 1950 |
1947 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਘਟਨਾ ਜਾਂ ਵਾਕਿਆ
[ਸੋਧੋ]- 7 ਜਨਵਰੀ – ਭਾਰਤੀ ਲੇਖਕ, ਪੱਤਰਕਾਰ ਸ਼ੋਭਾ ਡੇ ਦਾ ਜਨਮ।
- 3 ਅਪਰੈਲ – ਵੱਲਭ ਭਾਈ ਪਟੇਲ ਨੇ ਕਿਹਾ, ਅੰਗਰੇਜ਼ਾਂ ਦੇ ਜਾਣ ਮਗਰੋਂ ਸਿੱਖਾਂ ਨੂੰ ਸਿੱਖਸਤਾਨ ਦਾ ਇਲਾਕਾ ਦਿਆਂਗੇ।
- 3 ਜੂਨ – ਪੰਜਾਬ ਦੀ ਵੰਡ ਦਾ ਐਲਾਨ।
- 23 ਜੂਨ –ਲਾਰਡ ਐਟਲੀ ਨੇ ਕਿਹਾ, ਮੈਂ ਸਿੱਖਾਂ ਨੂੰ ਵੀਟੋ ਦਾ ਹੱਕ ਨਹੀਂ ਦੇ ਸਕਦਾ।
- 14 ਅਗਸਤ – ਪਾਕਿਸਤਾਨ ਨੂੰ ਅੰਗਰੇਜ਼ਾਂ ਤੋਂ ਅਜ਼ਾਦੀ ਮਿਲੀ ਸੀ।
- 15 ਅਗਸਤ – ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦੀ ਮਿਲੀ ਸੀ। 15 ਅਗਸਤ ਦੇ ਦਿਨ ਅੰਗਰੇਜ਼ ਭਾਰਤ ਛੱਡ ਕੇ ਗਏ ਸਨ।
- 18 ਜੁਲਾਈ – ਇੰਗਲੈਂਡ ਦੇ ਬਾਦਸ਼ਾਹ ਜਾਰਜ ਛੇਵੇਂ ਨੇ ਭਾਰਤ ਤੇ ਪਾਕਿਸਤਾਨ ਦੀ ਆਜ਼ਾਦੀ ਦੇ ਬਿਲ ਉੱਤੇ ਦਸਤਖ਼ਤ ਕੀਤੇ।
- 29 ਨਵੰਬਰ – ਯੂ.ਐਨ.ਓ. ਦੀ ਜਨਰਲ ਅਸੈਂਬਲੀ ਨੇ ਫ਼ਲਿਸਤੀਨ ਨੂੰ ਅਰਬਾਂ ਤੇ ਯਹੂਦੀਆਂ ਵਿੱਚ ਵੰਡਣ ਦਾ ਮਤਾ ਪਾਸ ਕੀਤਾ।
- 26 ਦਸੰਬਰ – ਅਮਰੀਕਾ ਵਿੱਚ 16 ਘੰਟੇ ਦੀ ਜ਼ਬਰਦਸਤ ਬਰਫ਼ਬਾਰੀ ਨਾਲ ਨਿਊਯਾਰਕ 25.8 ਇੰਚ (2 ਫ਼ੁਟ ਤੋਂ ਵੀ ਵੱਧ) ਬਰਫ਼ ਹੇਠ ਦਬਿਆ ਗਿਆ। ਇਸ ਨਾਲ 80 ਮੌਤਾਂ ਵੀ ਹੋਈਆਂ।
ਜਨਮ
[ਸੋਧੋ]ਮਰਨ
[ਸੋਧੋ]
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1945 1946 1947 – 1948 – 1949 1950 1951 |
1948 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 4 ਫ਼ਰਵਰੀ – ਸ੍ਰੀਲੰਕਾ ਨੇ ਬਰਤਾਨੀਆ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।
- 16 ਫ਼ਰਵਰੀ – ਯੁਰੇਨਸ ਦੇ ਮਸ਼ਹੂਰ ਚੰਦਰਮਾ ਮੀਰਾਂਡਾ ਦੀ ਪਹਿਲੀ ਵਾਰ ਫ਼ੋਟੋ ਲਈ ਗਈ।
- 28 ਫ਼ਰਵਰੀ– ਬ੍ਰਿਟਿਸ਼ ਸੈਨਿਕਾਂ ਦਾ ਆਖਰੀ ਜੱਥਾ ਭਾਰਤ ਤੋਂ ਰਵਾਨਾ ਹੋਇਆ।
- 8 ਮਾਰਚ – ਏਅਰ ਇੰਡੀਆ ਦੀ ਸਥਾਪਨਾ।
- 28 ਮਈ– ਊਧਮ ਸਿੰਘ ਨਾਗੋਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ।
- 7 ਜੂਨ– ਕਮਿਊਨਿਸਟਾਂ ਨੇ ਚੈਕੋਸਲਵਾਕੀਆ ਤੇ ਮੁਕੰਮਲ ਕਬਜ਼ਾ ਕਰ ਲਿਆ।
- 15 ਜੁਲਾਈ– 15 ਅਗਸਤ, 1947 ਦੇ ਦਿਨ ਪੰਜਾਬ ਵਿੱਚ ਪੈਪਸੂ ਸੂਬਾ ਬਣਾ ਦਿਤਾ ਗਿਆ।
- 2 ਨਵੰਬਰ– ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਹੈਨਰੀ ਐਸ. ਟਰੂਮੈਨ ਨੇ ਡਿਊਈ ਨੂੰ ਹਰਾਇਆ। ਅਜੇ ਪੂਰਾ ਨਤੀਜਾ ਨਹੀਂ ਨਿਕਲਿਆ ਸੀ ਕਿ ਸ਼ਿਕਾਗੋ ਟਿ੍ਬਿਊਨ ਨੇ ਇੱਕ ਐਡੀਸ਼ਨ ਛਾਪ ਦਿਤਾ ਜਿਸ ਦਾ ਮੁੱਖ ਹੈਡਿੰਗ ਸੀ ਡਿਊਈ ਡਿਫ਼ੀਟਸ ਟਰੂਮੈਨ; ਯਾਨਿ ਉਸ ਨੇ ਜੇਤੂ ਨੂੰ ਹਾਰਿਆ ਐਲਾਨ ਕਰ ਦਿਤਾ।
- 12 ਨਵੰਬਰ– ਜੰਗੀ ਅਦਾਲਤ ਨੇ ਜਾਪਾਨ ਦੇ ਸਾਬਕਾ ਪ੍ਰੀਮੀਅਰ ਹਿਡੈਕੀ ਟੋਜੋ ਤੇ 6 ਹੋਰਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ।
- 23 ਦਸੰਬਰ– ਦੂਜਾ ਵਿਸ਼ਵ ਯੁੱਧ ਦੌਰਾਨ ਜਾਪਾਨ ਦੇ ਪ੍ਰਾਈਮ ਮਨਿਸਟਰ ਹਿਡੈਕੌ ਟੋਜੋ ਤੇ ਉਸ ਦੇ 6 ਸਾਥੀਆਂ ਨੂੰ ਜੰਗ ਦੇ ਜੁਰਮਾਂ ਦੀ ਸਜ਼ਾ ਵਜੋਂ ਫਾਂਸੀ ਦਿਤੀ ਗਈ।
- 10 ਦਸੰਬਰ--ਯੂ.ਐਨ.ਓ. ਨੇ ਇਨਸਾਨੀ ਹੱਕਾਂ ਦਾ ਐਲਾਨ-ਨਾਮਾ ਜਾਰੀ ਕੀਤਾ।
- 28 ਦਸੰਬਰ– ਇਜ਼ਰਾਈਲ ਵਿਰੁਧ ਜੰਗ ਵਿੱਚ ਹਾਰਨ ਤੋਂ ਖ਼ਫ਼ਾ ਹੋ ਕੇ, ਮਿਸਰ ਦੀ ਗ਼ੈਰ-ਕਾਨੂੰਨੀ ਜਮਾਤ ਮੁਸਲਿਮ ਬ੍ਰਦਰਹੁਡ ਨੇ, ਮੁਲਕ ਦੇ ਪ੍ਰੀਮੀਅਮ ਨੋਕਰਾਸ਼ੀ ਪਾਸ਼ਾ ਨੂੰ ਕਤਲ ਕਰ ਦਿਤਾ।
ਜਨਮ
[ਸੋਧੋ]ਮਰਨ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1946 1947 1948 – 1949 – 1950 1951 1952 |
1949 20ਵੀਂ ਸਦੀ ਦਾ 1940 ਦਾ ਦਹਾਕਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨਾਲ ਸ਼ੁਰੂ ਹੋਇਆ
ਘਟਨਾ
[ਸੋਧੋ]- 19 ਜਨਵਰੀ – ਕਿਊਬਾ ਨੇ ਇਜ਼ਰਾਈਲ ਨੂੰ ਮਾਨਤਾ ਦਿਤੀ।
- 23 ਜਨਵਰੀ – ਡਾ. ਭੀਮ ਰਾਓ ਅੰਬੇਡਕਰ ਵਲੋਂ ਅਕਾਲੀਆਂ ਨੂੰ ਪੰਜਾਬੀ ਸੂਬੇ ਦੀ ਮੰਗ ਕਰਨ ਦੀ ਸਲਾਹ।
- 17 ਫ਼ਰਵਰੀ – ਇਜ਼ਰਾਈਲ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ। ਚਾਈਮ ਵੇਇਤਜ਼ਮੈਨ ਨੂੰ ਰਾਸ਼ਟਰਪਤੀ ਚੁਣਿਆ ਗਿਆ।
- 4 ਅਪਰੈਲ – 12 ਮੁਲਕਾਂ ਨੇ ਇਕੱਠੇ ਹੋ ਕੇ ਨਾਰਥ ਐਟਲੈਂਟਿਕ ਟਰੀਟੀ ਆਰਗੇਨਾਈਜ਼ੇਸ਼ਨ ਜਾਂ ਨੈਟੋ ਕਾਇਮ ਕਰਨ ਦੇ ਅਹਿਦਨਾਮੇ ਉੱਤੇ ਦਸਤਖ਼ਤ ਕੀਤੇ।
- 14 ਜੂਨ – ਵੀਅਤਨਾਮ ਨੂੰ ਇੱਕ ਮੁਲਕ ਵਜੋਂ ਕਾਇਮ ਕੀਤਾ ਗਿਆ।
- 22 ਨਵੰਬਰ – ਸੰਨ 1947 ਤੋਂ ਮਗਰੋਂ ਨਨਕਾਣਾ ਸਾਹਿਬ ਦੀ ਯਾਤਰਾ ਖੁਲ੍ਹੀ
- 8 ਦਸੰਬਰ – ਮਾਓ ਤਸੇ-ਤੁੰਗ ਦੀ ਅਗਵਾਈ ਵਿੱਚ ਕਮਿਊਨਿਸਟਾਂ ਦੇ ਵਧਦੇ ਦਬਾਅ ਕਾਰਨ ਚੀਨ ਦੀ ਉਦੋਂ ਦੀ ਸਰਕਾਰ ਫ਼ਾਰਮੂਸਾ ਟਾਪੂ ਵਿੱਚ ਲਿਜਾਈ ਗਈ।
- 16 ਦਸੰਬਰ – ਚੀਨ 'ਤੇ ਕਾਬਜ਼ ਹੋਣ ਮਗਰੋਂ ਕਮਿਊਨਿਸਟ ਆਗੂ ਮਾਓ ਜ਼ੇ ਤੁੰਗ ਮਾਸਕੋ ਪੁੱਜਾ |
- 27 ਦਸੰਬਰ –ਹਾਲੈਂਡ ਦੀ ਰਾਣੀ ਜੂਲੀਆਨਾ ਨੇ ਇੰਡੋਨੇਸ਼ੀਆ ਨੂੰ 300 ਸਾਲ ਬਾਅਦ ਆਜ਼ਾਦੀ ਦੇ ਦਿਤੀ।