ਮੁੱਖ ਸਫ਼ਾ
ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।
ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 56,985 ਹੈ ਅਤੇ ਕੁੱਲ 99 ਸਰਗਰਮ ਵਰਤੋਂਕਾਰ ਹਨ।
ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 333 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 ਸ਼ੁਰੂ ਹੋਇਆ।

ਦਿੱਲੀ ਦੇ ਲਾਲ ਕਿਲੇ ਨੂੰ ਲਾਲ ਕਿਲਾ ਇਸ ਲਈ ਕਹਿੰਦੇ ਹਨ, ਕਿਉਂਕਿ ਇਹ ਲਾਲ ਪੱਥਰ ਨਾਲ ਬਣਇਆ ਹੈ। ਇਹ ਸ਼ਾਹੀ ਪਰਿਵਾਰ ਦਾ ਨਿਵਾਸ ਸਥਾਨ ਸੀ ਅਤੇ ਇਸ ਦਾ ਅਸਲ ਨਾਂ ਕਿਲਾ ਮੁਬਾਰਕ ਸੀ। ਇਹ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਸਥਿਤ ਹੈ। ਇਹ ਯੂਨੇਸਕੋ ਸੰਸਾਰ ਅਮਾਨਤ ਥਾਂ ਵਿੱਚ ਸ਼ਾਮਿਲ ਹੈ। ਲਾਲ ਕਿਲੇ ਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹਜਹਾਂ ਦੁਆਰਾ 1638A.D. ਵਿੱਚ ਓਦੋਂ ਕਰਵਾਇਆ ਜਦੋਂ ਉਸਨੇ ਆਪਣੀ ਰਾਜਧਾਨੀ ਆਗਰਾ ਤੋਂ ਦਿੱਲੀ ਤਬਦੀਲ ਕਰਨ ਦਾ ਫੈਸਲਾ ਕੀਤਾ। ਇਸ ਦਾ ਖਾਕਾ ਉਸਤਾਦ ਅਹਿਮਦ ਲਾਹੋਰੀ ਨੇ ਬਣਾਇਆ। ਇਸ ਦੇ ਨਿਰਮਾਣ ਦਾ ਆਰੰਭ ਮੁਹਰਮ ਦੇ ਪਵਿਤਰ ਮਹੀਨੇ ਸ਼ੁਰੂ ਕੀਤਾ ਗਇਆ। ਸ਼ਾਹਜਹਾਂ ਦੀ ਨਿਗਰਾਨੀ ਵਿੱਚ 1648 ਵਿੱਚ ਇਸਨੂੰ ਪੂਰਾ ਕੀਤਾ ਗਇਆ। ਲਾਲ ਕਿਲੇ ਵਿੱਚ ਵਰਤੀਆਂ ਤਕਨੀਕਾਂ ਅਤੇ ਵਿਆਉਤ ਮੁਗਲ ਕਾਲ ਦੀ ਕਲਾ ਦਾ ਸਿਖਰ ਦਰਸਾਉਂਦੀ ਹੈ। ਸ਼ਾਹਜਹਾਂ ਦੇ ਉਤਾਰਾਧਿਕਾਰੀ ਔਰੰਗਜੇਬ ਨੇ ਬਾਦਸ਼ਾਹ ਦੀ ਨਿਜੀ ਰਿਹਾਇਸ਼ ਵਿੱਚ ਮੋਤੀ ਮਸਜਿਦ ਦਾ ਨਿਰਮਾਣ ਕਰਵਾਇਆ। ਔਰੰਗਜੇਬ ਪਿਛੋਂ ਮੁਗਲਾਂ ਦੇ ਪਤਨ ਦੋਰਾਨ ਕਿਲੇ ਵਿੱਚ ਕਈ ਉਤਾਰ ਚੜਾਅ ਹੋਏ। ਜਦੋਂ 1712 ਈ. ਵਿੱਚ ਜਹਾਦਰ ਸ਼ਾਹ ਨੇ ਕਿਲੇ ਨੂੰ ਅਧੀਨ ਕੀਤਾ ਅਤੇ ਆਪ ਬਾਦਸ਼ਾਹ ਬਣਇਆ। ਉਸ ਦੇ ਸ਼ਾਸਨ ਕਾਲ ਦੇ ਪਹਿਲੇ ਸਾਲ ਹੀ ਫਰੁਖਸ਼ੀਅਰ ਉਸਨੂੰ ਕਤਲ ਕਰ ਕੇ ਆਪ ਗਦੀ ਤੇ ਬੈਠ ਗਇਆ। 1719ਈ. ਵਿੱਚ ਮੁਹੰਮਦ ਸ਼ਾਹ (ਰੰਗੀਲਾ) ਬਾਦਸ਼ਾਹ ਬਣਇਆ। ਉਸਨੇ ਰੰਗ ਮਹਲ ਦੀ ਚਾਂਦੀ ਦੀ ਛੱਤ ਉਤਾਰ ਕੇ ਤਾਬੇ ਦੀ ਲਗਵਾ ਦਿਤੀ। ਮੁਹੰਮਦ ਸ਼ਾਹ ਦੇ ਰਾਜ ਦੌਰਾਨ ਨਾਦਰ ਸ਼ਾਹ ਨੇ ਹਮਲਾ ਕੀਤਾ ਅਤੇ ਉਸਨੇ ਮੁਗਲ ਸੈਨਾ ਨੂੰ ਆਸਾਨੀ ਨਾਲ ਹਰਾ ਕੇ ਕਿਲੇ ਨੂੰ ਲੁਟਿਆ ਅਤੇ ਓਹ ਮੋਰ ਸਿੰਘਾਸਨ ਵੀ ਲੈ ਗਇਆ।
- 1302–ਦੁਨੀਆਂ ਭਰ ਦੇ ਪ੍ਰੇਮੀਆਂ ਦੀ ਮਸ਼ਹੂਰ ਜੋੜੀ, ਰੋਮੀਓ ਤੇ ਜੂਲੀਅਟ, ਦਾ ਵਿਆਹ ਹੋਇਆ (ਸ਼ੈਕਸਪੀਅਰ ਦੀ ਲਿਖਤ ਮੁਤਾਬਕ)।
- 1689–ਮਰਾਠਾ ਛੱਤਰਪਤੀ ਸ਼ਿਵਾ ਜੀ ਦੇ ਪੁੱਤਰ ਸ਼ੰਭਾਜੀ ਦੀ ਮੁਗਲ ਸ਼ਾਸਕ ਔਰੰਗਜ਼ੇਬ ਦੇ ਹੱਥੋਂ ਤਸੀਹੇ ਕਾਰਨ ਮੌਤ ਹੋਈ।
- 1748–ਅਹਿਮਦ ਸ਼ਾਹ ਦੁਰਾਨੀ, ਮੀਰ ਮੰਨੂ ਹੱਥੋਂ ਮਨੂਪੁਰ ਵਿੱਚ ਹਾਰਿਆ:
- 1783–ਸਿੱਖਾਂ ਨੇ ਲਾਲ ਕਿਲ੍ਹਾ ਉੱਤੇ ਨੀਲਾ ਨਿਸ਼ਾਨ ਸਾਹਿਬ ਲਹਿਰਾਇਆ।
- 1838–'ਟਾਈਮਜ਼ ਆਫ਼ ਇੰਡੀਆ' ਅਖ਼ਬਾਰ ਦਾ ਪਹਿਲਾ ਐਡੀਸ਼ਨ 'ਬੰਬਈ ਟਾਈਮਜ਼ ਐਂਡ ਜਰਨਲ ਆਫ਼ ਕਾਮਰਸ' ਦੇ ਨਾਂ ਹੇਠ ਦੇ ਦਿਨ ਬੰਬਈ ਵਿੱਚ ਛਪਣਾ ਸ਼ੁਰੂ ਹੋਇਆ।(ਚਿੱਤਰ ਦੇਖੋ)
- 1881–ਪੱਛਮੀ ਬੰਗਾਲ ਦੇ ਮੋਹਰੀ ਸਮਾਜਸੇਵੀ ਰਾਮਨਾਥ ਟੈਗੋ ਦੀ ਇੱਕ ਭਾਰਤੀ ਦੇ ਰੂਪ 'ਚ ਪਹਿਲੀ ਮੂਰਤੀ ਉਸ ਸਮੇਂ ਕੱਲਕਤਾ ਦੇ ਟਾਊਨਹਾਲ 'ਚ ਸਥਾਪਤ ਕੀਤੀ ਗਈ।
- 1921–ਪੁਲਿਸ ਦੀ ਇੱਕ ਵੱਡੀ ਧਾੜ ਨੇ ਨਨਕਾਣਾ ਸਾਹਿਬ ਦੇ ਗੁਰਦਵਾਰਿਆਂ ਨੂੰ ਘੇਰਾ ਪਾ ਲਿਆ। ਉਥੇ ਕਰਤਾਰ ਸਿੰਘ ਝੱਬਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
- 1948– ਭਾਰਤ ਦੇ ਪਹਿਲੇ ਆਧੁਨਿਕ ਜਹਾਜ਼ ਜਾਲਾ ਉਸ਼ਾ ਨੂੰ ਵਿਸ਼ਾਖਾਪਟਨਮ 'ਚ ਲਾਂਚ ਕੀਤਾ ਗਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 10 ਮਾਰਚ • 11 ਮਾਰਚ • 12 ਮਾਰਚ
...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 100ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।
- ਡੌਨਲਡ ਟਰੰਪ (ਤਸਵੀਰ ਵਿੱਚ) 'ਸੰਯੁਕਤ ਰਾਜ ਦੀ ਰਾਸ਼ਟਰਪਤੀ ਚੋਣ' ਜਿੱਤ ਗਿਆ ਅਤੇ ਰਿਪਬਲਿਕਨਾਂ ਨੇ ਸੈਨੇਟ ਦਾ ਕਾਰਜਕਾਰ ਸੰਭਾਲਿਆ।
- ਵਾਇਨਾਡ, ਭਾਰਤ ਵਿੱਚ ਭੂ ਖਿਸਕਣ ਕਾਰਣ 180 ਤੋਂ ਵੱਧ ਲੋਕਾਂ ਦੀ ਮੌਤ।
- ਵਲਾਦੀਮੀਰ ਪੁਤਿਨ ਨੂੰ ਰੂਸੀ ਰਾਸ਼ਟਰਪਤੀ ਚੋਣ ਦੇ ਜੇਤੂ ਵਜੋਂ ਘੋਸ਼ਿਤ ਕੀਤਾ ਗਿਆ ਹੈ, ਜਿਸ ਨੇ ਪੰਜਵਾਂ ਕਾਰਜਕਾਲ ਹਾਸਲ ਕੀਤਾ ਹੈ।
- ਅਕਾਦਮੀ ਇਨਾਮਾਂ ਵਿੱਚ, ਓਪਨਹਾਈਮਰ ਬੈਸਟ ਪਿਕਚਰ ਸਮੇਤ ਸੱਤ ਅਵਾਰਡ ਜਿੱਤੇ।
- ਸਵੀਡਨ ਨਾਟੋ ਦਾ 32ਵਾਂ ਮੈਂਬਰ ਦੇਸ਼ ਬਣਿਆ।
- COP28 ਜਲਵਾਯੂ ਪਰਿਵਰਤਨ ਸੰਮੇਲਨ (ਸਥਾਨ ਦੀ ਤਸਵੀਰ) ਜੀਵਾਸ਼ਮ ਈਂਧਨ ਦੀ ਵਰਤੋਂ ਤੋਂ ਦੂਰ ਤਬਦੀਲੀ ਦੀ ਮੰਗ ਨਾਲ ਸਮਾਪਤ ਹੋਇਆ।
- ਡੋਨਾਲਡ ਟਸਕ ਅਕਤੂਬਰ ਦੀਆਂ ਸੰਸਦੀ ਚੋਣਾਂ ਤੋਂ ਬਾਅਦ ਪੋਲੈਂਡ ਦਾ ਪ੍ਰਧਾਨ ਮੰਤਰੀ ਬਣ ਗਿਆ।
ਸਵੇਰੇ ਦਾ ਖੂਬਸ਼ੂਰਤ ਦ੍ਰਿਸ਼।
ਤਸਵੀਰ: Benjamint444
ਇਹ ਵਿਕੀਪੀਡੀਆ ਪੰਜਾਬੀ ਵਿੱਚ ਲਿਖਿਆ ਗਿਆ ਹੈ। ਬਹੁਤ ਸਾਰੇ ਹੋਰ ਵਿਕੀਪੀਡੀਆ ਉਪਲੱਬਧ ਹਨ; ਕੁਝ ਸਭ ਤੋਂ ਵੱਡੇ ਹੇਠਾਂ ਦਿੱਤੇ ਗਏ ਹਨ।
-
ਹੋਰ ਭਾਰਤੀ ਭਾਸ਼ਾਵਾਂ
-
1,000,000+ ਲੇਖ
-
250,000+ ਲੇਖ
-
50,000+ ਲੇਖ
ਵਿਕੀਪੀਡੀਆ ਸਵੈ-ਸੇਵੀ ਸੋਧਕਾਂ ਵੱਲੋਂ ਲਿਖਿਆ ਗਿਆ ਐ। ਇਹ ਵਿਕੀਮੀਡੀਆ ਫਾਊਂਡੇਸ਼ਨ ਵੱਲੋਂ ਹੋਸਟ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਸਵੈ-ਸੇਵੀ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਐ।
-
ਕਾਮਨਜ਼
ਆਜ਼ਾਦ ਮੀਡੀਆ -
ਮੀਡੀਆਵਿਕੀ
ਵਿਕੀ ਸਾਫ਼ਟਵੇਅਰ ਵਿਕਾਸ -
ਮੈਟਾ-ਵਿਕੀ
ਵਿਕੀਮੀਡਿਆ ਯੋਜਨਾ ਤਾਲ-ਮੇਲ -
ਵਿਕੀਕਿਤਾਬਾਂ
ਆਜ਼ਾਦ ਸਿੱਖਿਆ ਕਿਤਾਬਾਂ -
ਵਿਕੀਡਾਟਾ
ਆਜ਼ਾਦ ਗਿਆਨ ਅਧਾਰ -
ਵਿਕੀਖ਼ਬਰਾਂ
ਆਜ਼ਾਦ-ਸਮੱਗਰੀ ਖ਼ਬਰਾਂ -
ਵਿਕੀਕਥਨ
ਕਥਨਾਂ ਦਾ ਇਕੱਠ -
ਵਿਕੀਸਰੋਤ
ਆਜ਼ਾਦ-ਸਮੱਗਰੀ ਕਿਤਾਬਘਰ -
ਵਿਕੀਜਾਤੀਆਂ
ਜਾਤੀਆਂ ਦੀ ਨਾਮਾਵਲੀ -
ਵਿਕੀਵਰਸਿਟੀ
ਆਜ਼ਾਦ ਸਿੱਖਿਆ ਸਮੱਗਰੀ -
ਵਿਕੀਸਫ਼ਰ
ਆਜ਼ਾਦ ਸਫ਼ਰ ਗਾਈਡ -
ਵਿਕਸ਼ਨਰੀ
ਕੋਸ਼ ਅਤੇ ਗਿਆਨਕੋਸ਼